1-ਮਈ ਆਦਮਪੁਰ ਦੇ ਨਜਦੀਕੀ ਪਿੰਡ ਦੋਲੀਕੇ ਚ ਬੀਤੀ ਰਾਤ ਤਕਰੀਬਨ ਇੱਕ ਵਜੇ ਬਿਜਲੀ ਦੀਆ ਤਾਰਾਂ ਤੋਂ ਨਿਕਲੇ ਚੰਗਿਆੜਿਆਂ ਨਾਲ ਪਸੂਆਂ ਦੇ ਢਾਰੇ ਨੂੰ ਅੱਗ ਲੱਗ ਗਈ, ਅੱਗ ਨੂੰ ਬੁਝਾਉਣ ਲਈ ਨੌਜਵਾਨਾਂ ਵਲੋਂ ਆਪਣੇ ਉੱਤੇ ਗਿਲੀਆਂ ਚਾਦਰਾ ਲੈ ਕੇ ਪਸ਼ੂਆਂ ਦੇ ਸੰਗਲ ਖੋਲ ਕੇ ਪਸ਼ੂਆਂ ਨੂੰ ਅੱਗ ਤੋਂ ਬਾਹਰ ਕੱਢਿਆ ਗਿਆ, ਅੱਗ ਦੀ ਲਪੇਟ ਚ ਦੋ ਮੱਝਾਂ ਬੁਰੀ ਤਰਾਂ ਝੁੱਲਸ ਗਈਆਂ |
** ਬਿਜਲੀ ਬੋਰਡ ਅਧਿਕਾਰੀਆਂ ਦੀ ਢਿੱਲੀ ਕਾਰਵਾਈ**
ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਬਿਜਲੀ ਬੋਰਡ ਅਧਿਕਾਰੀਆਂ ਨੂੰ ਸਵੇਰੇ 7 ਵਜੇ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਸੀ ਪਰ ਉਸ ਤੋਂ ਬਾਅਦ ਵੀ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚਣ ਲਈ ਚਾਰ ਘੰਟਿਆਂ ਦਾ ਸਮਾਂ ਲੱਗ ਗਿਆ|
ਸ਼ਾਟ ਸਰਕਟ ਤਾਰਾਂ ਨੂੰ ਦਿਖਾਉਂਦੇ ਹੋਏ ਪੀੜਤ ਪਰਿਵਾਰ
** ਕੀ ਕਹਿੰਦੇ ਹੈ ਬਿਜਲੀ ਬੋਰਡ ਦੇ ਅਧਿਕਾਰੀ**
ਮੌਕੇ ਤੇ ਪੁਹੰਚੇ ਜੇਈ ਸਤਪਾਲ ਸਿੰਘ (ਅਲਾਵਲਪੁਰ) ਨੇ ਬਿਜਲੀ ਦੀਆ ਤਾਰਾਂ ਚ ਸਪਾਰਕਿੰਗ ਹੋਣ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਕਿਹਾ ਕੇ ਤਾਰਾਂ ਚ ਕੋਈ ਜੋੜ ਨਹੀ ਹੈ ਇਸ ਲਈ ਇਹ ਅੱਗ ਲੱਗਣ ਦਾ ਕਾਰਨ ਕੋਈ ਹੋਰ ਹੋ ਸਕਦਾ, ਜਦ ਕੇ ਪਿੰਡ ਵਾਸੀਆਂ ਵਲੋਂ ਦਾਅਵਾ ਕੀਤਾ ਗਿਆ ਕੇ ਅੱਗ ਤਾਰਾਂ ਚੋ ਨਿਕਲੇ ਚੰਗਿਆੜਿਆਂ ਨਾਲ ਹੀ ਲੱਗੀ ਹੈ, ਪਰ ਬਿਜਲੀ ਬੋਰਡ ਅਧਿਕਾਰੀ ਇਸ ਦੀ ਜੁਮੇਵਾਰੀ ਲੈਣ ਤੋਂ ਪੱਲਾ ਝਾੜਦੇ ਨਜ਼ਰ ਆਏ|