ਖੁਸ਼ੀ ਦੀ ਚਮਕ
ਭੂਆ ਜੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੁਆਰਾ ਕੀਤੀ ਨੌਕਰੀ ਵਾਲੀ ਗੱਲ ਤੋ ਅੰਦਰੋ-ਅੰਦਰੀ ਬੇਚੈਨ ਰਮਨ ਨੇ ਪਤੀ ਰੋਸ਼ਨ ਸਿੰਘ ਨੂੰ ਆਖਿਆ "ਇਕ ਗੱਲ ਦਸਣਾ ਜੀ ਕਿ ਭੂਆ ਜੀ ਨੇ ਮੇਰੇ ਨੌਕਰੀ ਕਰਨ ਤੇ ਤੁਹਾਡੇ ਕੋਲ ਇਤਰਾਜ਼ ਕੀਤਾ ਪਰ ਤੁਸੀਂ ਚੁੱਪ ਸੀ। ਕੋਈ ਜਵਾਬ ਨਾ ਮਿਲਣ 'ਤੇ ਰਮਨ ਨੇ ਨਾ ਚਾਹੁੰਦਿਆ ਹੋਇਆ ਹਿੰਮਤ ਜਿਹੀ ਕਰਕੇ ਕਿਹਾ " ਜੇ ਤੁਹਾਨੂੰ ਨਹੀਂ ਪਸੰਦ ਤਾ ਮੈ ਨੌਕਰੀ ਨਹੀ ਕਰਦੀ"। ਰੌਸ਼ਨ ਸਿੰਘ ਨੇ ਸਾਰੀ ਗੱਲ ਚੁੱਪ-ਚਾਪ ਸੁਣਦਿਆਂ ਹੱਸਦੇ ਹੋਏ ਆਖਿਆ "ਰਮਨ ਤੇਰੀ ਖੁਸ਼ੀ ਵਿੱਚ ਈ ਤਾ ਮੇਰੀ ਖੁਸ਼ੀ ਹੈ ਜੇ ਤੈਨੂੰ ਨੌਕਰੀ ਕਰਕੇ ਖੁਸ਼ੀ ਮਿਲਦੀ ਹੈ ਤਾ ਮੈ ਵੀ ਖੁਸ਼ ਹਾਂ।" ਪਤੀ ਦੀ ਇਹ ਗੱਲ ਸੁਣ ਕੇ ਰਮਨ ਦੀਆ ਅੱਖਾਂ ਭਰ ਆਈਆਂ। ਰੌਸ਼ਨ ਸਿੰਘ ਨੇ ਰਮਨ ਦੀਆ ਅੱਖਾਂ ਸਾਫ ਕਰਦਿਆ ਕਿਹਾ ਕਿ ਤੂੰ ਪੜੀ-ਲਿਖੀ ਏ ਰੋਅ ਨਾ..... ਮੈਂ ਭਾਵੇ ਤੇਰੇ ਤੋਂ ਘੱਟ ਪੜ੍ਹਿਆ ਹਾਂ ਪਰ ਮੈਂ ਕਿਸੇ ਦੀਆ ਗੱਲਾਂ ਵਿੱਚ ਨਹੀਂ ਆਉਂਦਾ ਕੋਈ ਚਾਹੇ ਕੁੱਝ ਵੀ ਕਹੇ ਮੈਂ ਬਹਿਸਦਾ ਨਹੀਂ.......ਤੂੰ ਫਿਕਰ ਨਾ ਕਰ .....ਨੌਕਰੀ ਕਰ। ਪਤੀ ਦੀਆ ਇਹ ਸਭ ਗੱਲਾਂ ਸੁਣ ਕੇ ਰਮਨ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਇਕ ਅਜੀਬ ਜਿਹੀ ਚਮਕ ਆ ਗਈ ਤੇ ਉਹ ਹੱਸਦੀ ਮੁਸਕੁਰਾਉਦੀ ਖੁਸ਼ੀ -ਖੁਸ਼ੀ ਫਿਰ ਘਰ ਦੇ ਕੰਮਾਂ -ਕਾਜਾ ਵਿੱਚ ਰੁੱਝ ਗਈ।
Story By: ਸੀਮਾ ਸਰੋਆ