ਅਲਾਵਲਪੁਰ ਏਰੀਏ ਚ ਚੋਰਾਂ ਦੀ ਦਹਿਸ਼ਤ, ਇਕੋ ਰਾਤ ਚ ਚਾਰ ਚੋਰੀਆਂ

ਪੁਲਿਸ ਚੌਂਕੀ ਅਲਵਾਲਪੁਰ ਦੇ ਅੰਦਰ ਪੈਂਦੇ ਬਿਆਸ ਪਿੰਡ ਚ ਨੈਸ਼ਨਲ ਹਾਈਵੇ ਕੋਲ ਅੱਡੇ ਦੇ ਨਜ਼ਦੀਕ ਚੋਰੀ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਦੇ ਰਾਤ ਵੇਲੇ ਦੇ ਗਸ਼ਤ ਦੀ ਓਦੋਂ ਪੋਲ ਖੁਲੀ ਜਦੋ 1 ਫਰਵਰੀ ਦੀ ਰਾਤ ਨੂੰ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਦੀਆ ਪੱਤੀਆਂ ਤੋੜ ਕੇ ਲੱਖਾਂ ਦਾ ਕੀਮਤੀ ਸਮਾਨ ਤੇ ਨਕਦੀ ਚੋਰੀ ਕਰ ਲਈ। 

                                   
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਵਰਮਾ ਮੋਬਾਇਲ ਰੀਪੇਅਰ ਦੇ ਮਾਲਕ ਜੋਗਿੰਦਰ ਕੁਮਾਰ ਵਰਮਾ ਵਾਸੀ ਬਿਆਸ ਪਿੰਡ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਨੂੰ ਸਾਡੀ ਦੁਕਾਨ ਦੇ ਗਵਾਂਡੀਆਂ ਨੇ ਸਵੇਰ 7 ਵਜੇ ਜਾਣਕਾਰੀ ਦਿੱਤੀ ਕੇ ਤੁਹਾਡੀ ਦੁਕਾਨ ਦਾ ਲੋਕ ਟੁੱਟਾ ਹੈ,ਦੁਕਾਨਦਾਰ ਨੇ ਤੁਰੰਤ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਚੋ ਤਕਰੀਬਨ 25 ਰਿਪੇਅਰ ਮੋਬਾਇਲ, ਹੈਡਫੋਨ, ਮੋਬਾਈਲ ਰਿਪੇਅਰ ਕਰਨ ਵਾਲੀ ਮਸ਼ੀਨ ਅਤੇ ਹੋਰ ਮੋਬਾਇਲ ਦਾ ਸਮਾਂਨ ਚੋਰੀ ਹੋ ਚੁਕਾ ਸੀ। ਜੋ ਤਕਰੀਬਨ 1.5 ਲੱਖ ਦਾ ਸਮਾਨ ਸੀ।


ਇਸ ਦੁਕਾਨ ਦੇ ਨੇੜੇ ਲਗਦੀ ਦੂਸਰੀ ਦੁਕਾਨ ਅਵਿਨਾਸ਼ ਸਟੂਡੀਓ ਦੇ ਮਾਲਕ ਅਵਿਨਾਸ਼ ਚੰਦਰ ਵਾਸੀ ਬਿਆਸ ਪਿੰਡ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਕੰਪਿਊਟਰ, ਕੈਮਰਾ ਤੇ ਇਨਵਰਟਰ ਸਮੇਤ ਬੈਟਰੀ ਚੋਰੀ ਹੋ ਗਈ ਜਿਨ੍ਹਾਂ ਦੀ ਕੀਮਤ ਲੱਗਭਗ 1 ਲੱਖ ਹੈ।
                         ਇਸੇ ਰਾਤ ਚ ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਤੇ ਵੀ ਚੋਰੀ ਕੀਤੀ ਦੁਕਾਨ ਦੇ ਮਾਲਕ ਮੂਲਰਾਜ ਵਾਸੀ ਬਿਆਸ ਪਿੰਡ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਤਾਲਾ ਤੋੜ ਕੇ 800 ਰੁਪਏ ਦੀ ਭਾਨ ਤੇ ਬੇੜੀਆਂ ਸਿਗਟਾਂ ਦੇ ਬੰਡਲ ਤੇ ਹੋਰ ਸਮਾਨ ਚੋਰੀ ਕਰ ਲਿਆ ਜਿਸਦੀ ਕੀਮਤ ਲਗਭਗ 1500 ਰੁਪਏ ਹੈ। ਦੁਕਾਨਦਾਰਾਂ ਵਲੋਂ ਇਸ ਘਟਨਾ ਦੀ ਸੂਚਨਾ ਚੌਂਕੀ ਇੰਚਾਰਜ ਅਲਵਾਲਪੁਰ ਨੂੰ ਦਿੱਤੀ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।





Post a Comment

Previous Post Next Post