30 ਮਾਰਚ 2020 | ਕੋਰੋਨਾ ਵਾਇਰਸ ਦੇ ਚਲਦਿਆਂ ਜਿਥੇ ਪੂਰੇ ਭਾਰਤ ਵਾਸੀਆਂ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਆਪ ਨੂੰ ਘਰਾਂ ਵਿਚ ਬੰਦ ਕੀਤਾ ਹੋਇਆ ਹੈ ਅਤੇ ਲੱਗਭਗ ਹਰ ਕੰਮਕਾਰ ਠੱਪ ਹੈ | ਲੋਕਾਂ ਨੂੰ ਰੋਜਾਨਾ ਖਾਣਪੀਣ ਦੀਆ ਵਸਤਾਂ ਖਰੀਦਣ ਲਈ ਪੈਸੇ ਧੇਲੇ ਦੀਆ ਮੁਸ਼ਕਲਾਂ ਆ ਰਹੀਆਂ ਨੇ ਉਥੇ ਹੀ ਪ੍ਰਚੂਨ ਚ ਸਬਜ਼ੀ ਵੇਚਣ ਵਾਲਿਆਂ ਨੇ ਆਪਣੇ ਰੇਟ ਅਸਮਾਨ ਤੇ ਪਹੁੰਚਾਏ ਹੋਏ ਨੇ ਅਤੇ ਲੋਕਾਂ ਕੋਲੋਂ ਆਪਣੇ ਮਨਮਾਨੇ ਰੇਟ ਵਸੂਲ ਰਹੇ ਨੇ| ਜਦੋ ਮੀਡਿਆ ਕਰਮੀਆਂ ਨੇ ਫੀਲਡ ਚ ਜਾ ਕੇ ਪਿੰਡ ਦੋਲੀਕੇ ਅਤੇ ਕਾਲੇ ਬੱਕਰੇ ਦੇਖਿਆ ਤਾਂ ਪਿਆਜ ਦਾ ਰੇਟ 50 ਰੁਪਏ ਹਰੀ ਮਿਰਚ 160 ਰੁਪਏ ਵਿਕ ਰਹੀ ਸੀ | ਜੋ ਮਾਨਯੋਗ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵਲੋਂ ਕੀਤੇ ਗਏ ਤਹਿ ਰੇਟ ਤੋਂ ਕੀਤੇ ਜਿਆਦਾ ਨੇ| ਕਰਫਿਊ ਕਰਕੇ ਲੋਕ ਘਰ ਚ ਰਹਿਣ ਲਈ ਮਜਬੂਰ ਨੇ ਅਤੇ ਆਪਣੇ ਘਰ ਦੇ ਸਾਹਮਣੇ ਆਉਣ ਵਾਲਿਆਂ ਰੇਹੜੀਆਂ ਤੋਂ ਸਮਾਨ ਲੈਣ ਲਈ ਮਜਬੂਰ ਨੇ ਜਿਸ ਦਾ ਫਾਇਦਾ ਇਹ ਸਬਜ਼ੀ ਵੇਚਣ ਵਾਲੇ ਦੁਗਣੇ ਰੇਟ ਵਸੂਲ ਕੇ ਚੁੱਕ ਰਹੇ ਨੇ |
ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਤਹਿ ਕੀਤੇ ਰੇਟ। 30-ਮਾਰਚ-2020
Des Raj - 9056698330