Ticker

6/recent/ticker-posts

Advertisement

ਪਿੰਡ ਦੋਲੀਕੇ ਚ ਸਾਂਝਾ ਜਲ ਤਲਾਬ ਪ੍ਰੋਜੈਕਟ ਦਾ ਸੁਤੰਤਰਤਾ ਦਿਵਸ ਤੇ ਰੱਖਿਆ ਨੀਂਹ ਪੱਥਰ


ਪਿੰਡ ਦੋਲੀਕੇ ਚ ਸੈਂਟਰ ਸਰਕਾਰ ਦਾ ਪ੍ਰੋਜੈਕਟ ਸਾਂਝਾ ਜਲ ਤਲਾਬ ਦਾ ਨੀਂਹ ਪੱਥਰ 15 ਅਗਸਤ ਨੂੰ ਰੱਖਿਆ ਗਿਆ। ਇਸ ਪ੍ਰੋਜੈਕਟ ਦਾ ਮਿਸ਼ਨ ਵਾਰਿਸ਼ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਚ ਮੁੜ ਰਿਚਾਰਜ ਕਰਨਾ ਅਤੇ ਲੋੜ ਪੈਣ ਤੇ ਹੋਰ ਉਦੇਸ਼ਾਂ ਲਈ ਵਰਤੋਂ ਕਰਨਾ ਹੈ। ਸਰਕਾਰੀ ਉਦੇਸ਼ਾਂ ਮੁਤਾਬਿਕ ਇਹ ਪ੍ਰੋਜੈਕਟ ਪਿੰਡ ਦੇ ਫ੍ਰੀਡਮ ਫਾਈਟਰ ਦੇ ਨਾਂਮ ਤੇ ਰੱਖਣ ਨੂੰ ਪਹਿਲ ਹੈ। ਪਿੰਡ ਦੋਲੀਕੇ ਦੇ ਇਸ ਪ੍ਰੋਜੈਕਟ ਨੂੰ ਫ੍ਰੀਡਮ ਫਾਈਟਰ ਸੰਸਾਰ ਸਿੰਘ ਦਾ ਨਾਮ ਦਿੱਤਾ ਗਿਆ


ਇਸ ਮੌਕੇ ਤੇ ਮੁੱਖ ਮਹਿਮਾਨ ਕਰਨਲ ਸੁਖਵੀਰ ਸਿੰਘ (ਰਿਟਾਇਰ) ਹਾਜ਼ਰ ਸਨ, ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਰਣਜੀਤ ਕੌਰ ਸਰਪੰਚ ਵਲੋਂ ਕੀਤੀ ਗਈ, ਇਸ ਸਮਾਗਮ ਚ ਵਿਸ਼ੇਸ਼ ਤੌਰ ਤੇ ਮਨੋਜ ਕੁਮਾਰ, ਦਲਵੀਰ ਸਿੰਘ, ਬਲਜੀਤ ਕੌਰ, ਜੋਗਿੰਦਰ ਕੌਰ (ਮੈਂਬਰ ਪੰਚਾਇਤ), ਭੁਪਿੰਦਰ ਕੁਮਾਰ(ਪੰਚਾਇਤ ਸੈਕਟਰੀ), ਸੋਮਾ, ਜਗਜੀਤ ਸਿੰਘ ਯੁਵਰਾਜ (G.R.S), ਲੰਬੜਦਾਰ ਨਿਰਮਲ ਸਿੰਘ , ਕੈਪਟਨ ਗੁਰਮੇਲ ਚੰਦ, ਜਰਨੈਲ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ, ਸਤਪਾਲ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਸਿੱਧੂ, ਵਰਿੰਦਰ ਸਿੰਘ, ਮੋਹਿੰਦਰ ਪਾਲ ਹਾਜ਼ਰ ਸਨ


ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਤਕਨੀਕੀ ਸਹਾਇਕ ਗਗਨਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ : ਇਹ ਪ੍ਰੋਜੈਕਟ ਸੈਂਟਰ ਸਰਕਾਰ ਵਲੋਂ ਚਲਾਇਆ ਜਾ ਰਿਹਾ ਹੈ ਜਿਸਦਾ ਮਕਸਦ ਪਾਣੀ ਨੂੰ ਬਚਾਉਣਾ ਹੈ | ਇਸ ਪ੍ਰੋਜੈਕਟ ਦਾ ਮਿਸ਼ਨ ਵਾਰਿਸ਼ ਦੇ ਪਾਣੀ ਨੂੰ ਤਲਾਬ ਚ ਇਕੱਠਾ ਕੀਤਾ ਜਾਵੇਗਾ ਜਿਸਨੂੰ ਫਿਲਟਰ ਕਰਕੇ ਜਮੀਨ ਚ ਪਾਇਆ ਜਾਏਗਾ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਹ ਮਿਸ਼ਨ ਸਹਾਈ ਹੋ ਸਕੇ|



ਗਗਨਦੀਪ ਸਿੰਘ ਨੇ ਦੱਸਿਆ ਭਵਿੱਖ ਚ ਇਸ ਤਾਲਾਬ ਦਾ ਸੁੰਦਰੀਕਰਨ ਕੀਤਾ ਜਾਵੇਗਾ, ਤਲਾਬ ਦੇ ਆਲੇ ਦੁਆਲੇ ਬੂਟੇ ਲਗਾਏ ਜਾਣਗੇ ਤਾਂ ਜੋ ਤਲਾਬ ਸੋਹਣਾ ਦਿਖਾਈ ਦੇਵੇ, ਤਕਨੀਕੀ ਸਹਾਇਕ ਗਗਨਦੀਪ ਸਿੰਘ ਨੇ ਦੱਸਿਆ ਤਲਾਬ ਤਿਆਰ ਹੋਣ ਉਪਰੰਤ ਛੋਟੀਆਂ ਕਿਸ਼ਤੀਆਂ ਵੀ ਤਲਾਬ ਚ ਲਗਾਈਆ ਜਾਣਗੀਆਂ ਜਿਸ ਨਾਲ ਪਾਣੀ ਦੇ ਉਪਰ ਗੰਦਗੀ ਨਹੀ ਫੈਲਦੀ ਅਤੇ ਕਿਸ਼ਤੀਆਂ ਨੂੰ ਮਨੋਰੰਜਨ ਵਾਸਤੇ ਵੀ ਵਰਤਿਆ ਜਾ ਸਕੇਗਾ | ਗਗਨਦੀਪ ਸਿੰਘ ਨੇ ਦੱਸਿਆ ਇਸ ਪ੍ਰੋਜੈਕਟ ਤੇ ਪਿੰਡ ਦੋਲੀਕੇ ਲਈ ਇੱਕ ਲੱਖ ਨੱਬੇ ਹਾਜ਼ਰ ਰੁਪਏ ਖਰਚੇ ਜਾਣਗੇ | 



Report: Des Raj 9056698330


Post a Comment

0 Comments