ਦਰਬਾਰ ਬਾਬਾ ਖਾਨੇ ਸ਼ਾਹ ਪਿੰਡ ਕੋਟਲਾ ਨੇੜੇ ਸ਼ਾਮ ਚੋਰਾਸੀ ਦਾ ਮੇਲਾ 17-18 ਜੂਨ (3-4 ਹਾੜ੍ਹ) ਨੂੰ
ਮੁੱਖ ਸੇਵਾਦਾਰ ਸਾਈ ਮਹਿੰਦਰ ਲਾਲ ਜੀ ਅਤੇ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਬਾਬਾ ਖਾਨੇ ਸ਼ਾਹ ਦਰਬਾਰ ਪਿੰਡ ਕੋਟਲਾ ਨੇੜੇ ਸ਼ਾਮ ਚੁਰਾਸੀ ਹੁਸ਼ਿਆਰਪੁਰ ਦਾ ਮੇਲਾ 17-18 ਜੂਨ ਨੂੰ ਮਨਾਇਆ ਜਾਵੇਗਾ, 17 ਜੂਨ ਨੂੰ ਬਾਅਦ ਦੁਪਿਹਰ 3 ਵਜੇ ਤੋਂ ਕਵਾਲੀਆਂ ਅਤੇ ਨਕਾਲ ਪਾਰਟੀਆਂ ਬਾਬਾ ਜੀ ਦੇ ਦਰਬਾਰ ਤੇ ਦੇਰ ਸ਼ਾਮ ਤੱਕ ਪ੍ਰੋਗਰਾਮ ਪੇਸ਼ ਕਰਨਗੀਆਂ ਅਤੇ 18 ਜੂਨ 2022 ਨੂੰ ਸਵੇਰੇ 8 ਵਜੇ ਬਾਬਾ ਜੀ ਦੇ ਦਰਬਾਰ ਤੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਚਾਦਰ ਦੀ ਰਸਮ ਉਸ ਤੋਂ ਬਾਅਦ ਕਵਾਲੀਆਂ, ਸੂਫ਼ੀ ਪੰਜਾਬੀ ਸਿੰਗਰ, ਅਤੇ ਨਕਾਲ ਪਾਰਟੀਆਂ ਪ੍ਰੋਗਰਾਮ ਪੇਸ਼ ਕਰਨਗੀਆਂ, ਮੁੱਖ ਸੇਵਾਦਾਰ ਸਾਈ ਮਹਿੰਦਰ ਲਾਲ ਜੀ ਅਤੇ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਬਾਬਾ ਖਾਨੇ ਸ਼ਾਹ ਦਰਬਾਰ ਦਾ ਮੇਲਾ ਸਮੂਹ ਨਗਰ ਨਿਵਾਸੀ ਪਿੰਡ ਕੋਟਲਾ, ਗ੍ਰਾਮ ਪੰਚਾਇਤ ਪਿੰਡ ਕੋਟਲਾ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਮੁੱਖ ਸੇਵਾਦਾਰ ਸਾਈ ਮਹਿੰਦਰ ਲਾਲ ਜੀ ਅਤੇ ਪ੍ਰਬੰਧਕ ਕਮੇਟੀ ਨੇ ਦੱਸਿਆ ਕੇ ਇਸ ਸਾਰੇ ਪ੍ਰੋਗਰਾਮ ਦੀ ਵੀਡੀਓ ਸੁਰਜੀਤ ਸਟੂਡੀਓ ਸਾਂਧਰਾ ਵਲੋਂ ਕੀਤੀ ਜਾਵੇਗੀ ਅਤੇ ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਯੂ-ਟਿਊਬ ਦੇ ਚੈਨਲ OPEN PUNJABI LIVE ਤੇ ਚੱਲੇਗਾ ।
Report: Des Raj 9056698330