19 ਮਾਰਚ ਆਦਮਪੁਰ। ਪਿੰਡ ਜਗਰਾਵਾਂ ਚ ਲਾਰਸੇਂਨ ਅਤੇ ਟੂਬਰੋ ਲਿਮਿਟਿਡ ਕੰਪਨੀ ਵਲੋਂ ਨਹਿਰ ਦੇ ਨੇੜੇ ਲਗਾਏ ਜਾ ਰਹੇ ਸਰਕਾਰੀ ਵਾਟਰ ਪਲਾਂਟ ਲਈ ਜੋ ਕੰਮ ਚੱਲ ਰਿਹਾ ਉਸਦੇ ਚਲਦੇ ਅਲਾਵਲਪੁਰ ਤੋਂ ਪਿੰਡ ਦੋਲੀਕੇ ਰੋਡ ਤੇ ਜੋ ਜਮੀਨ ਅੰਦਰ ਲੋਹੇ ਦੇ ਪਾਈਪ ਲੱਗਣੇ ਹਨ, ਉਨ੍ਹਾਂ ਪਾਈਪਾਂ ਦੀ ਢੋਹ ਢੁਆਈ ਲਈ ਚੱਲ ਰਿਹਾ ਕੰਮ ਰਾਹਗੀਰਾਂ ਲਈ ਖੱਜਲ-ਖੁਆਰੀ ਦਾ ਕਾਰਨ ਬਣਿਆ ਹੋਇਆ ਹੈ। ਇਸ ਰਸਤੇ ਤੋਂ ਜਾਣ ਵਾਲੀਆਂ ਸਕੂਲ ਬੱਸਾਂ 2-2 ਘੰਟੇ ਤੱਕ ਰਾਹ ਖੁੱਲਣ ਦਾ ਇੰਤਜ਼ਾਰ ਕਰਦੀਆਂ ਦੇਖੀਆਂ ਗਈਆਂ। ਜਿਕਰਯੋਗ ਹੈ ਕੇ ਇਸ ਚੱਲ ਰਹੇ ਕੰਮ ਉਪਰੰਤ ਜਦੋ ਵੀ ਇਹ ਰੋਡ 2-2 ਘੰਟੇ ਤੱਕ ਬਲੋਕ ਕੀਤਾ ਜਾਂਦਾ ਤਾਂ ਰਸਤੇ ਚ ਕੋਈ ਵੀ ਰਾਹ ਬੰਦ ਹੋਣ ਦਾ ਬੋਡ ਨਹੀ ਲਗਾਇਆ ਜਾਂਦਾ ਅਤੇ ਨਾ ਹੀ ਕਿਸੇ ਵਰਕਰ ਵਲੋਂ ਰੋਡ ਬੰਦ ਹੋਣ ਦੀ ਕੋਈ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ। ਕਈ ਵਾਰ ਲੋਕਾਂ ਨੂੰ 3-3 ਕਿਲੋਮੀਟਰ ਵਾਪਸ ਮੁੜਨਾ ਪੈਂਦਾ ਅਤੇ ਕਈ ਲੋਕ ਰਾਹ ਖੁੱਲਣ ਦਾ ਕਈ-ਕਈ ਘੰਟੇ ਇੰਤਜ਼ਾਰ ਕਰਦੇ ਨਜ਼ਰ ਆਏ ਪਰ ਪ੍ਰਸ਼ਾਸਨ ਇਸ ਉਪਰ ਧਿਆਨ ਨਹੀ ਦੇ ਰਿਹਾ, ਜਦੋ ਇਸ ਸਬੰਧੀ ਲਾਰਸੇਂਨ ਅਤੇ ਟੂਬਰੋ ਲਿਮਿਟਿਡ ਕੰਪਨੀ ਦੇ ਇੰਚਾਰਜ ਗੰਗਾਧਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੇ ਰਸਤੇ ਤੇ ਆਉਣ ਵਾਲ਼ੇ ਵਾਹਨਾਂ ਨੂੰ ਅਸੀਂ 30 ਮਿੰਟ ਤੋਂ ਵੱਧ ਨਹੀ ਰੋਕ ਰਹੇ ਅਤੇ 1 ਤੋਂ 2 ਦਿਨਾਂ ਅੰਦਰ ਪਾਈਪਾਂ ਦੀ ਢੋਹ-ਢੁਆਈ ਦਾ ਕੰਮ ਖਤਮ ਹੋਣ ਵਾਲਾ ਹੈ।
ਇੰਚਾਰਜ ਗੰਗਾਧਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਅਪ੍ਰੈਲ ਦੇ ਮਹੀਨੇ ਤੋਂ ਪਾਣੀ ਵਾਲੇ ਪਾਈਪ ਜਮੀਨ ਅੰਦਰ ਪਾਉਣ ਦਾ ਕੰਮ ਨਹਿਰ ਵਾਲੀ ਸਾਈਡ ਤੋਂ ਸ਼ੁਰੂ ਕਰਨ ਦੀ ਗੱਲ ਵੀ ਕਹੀ ਜਿਸਦੇ ਚਲਦੇ ਹੋਏ ਅਪ੍ਰੈਲ ਮਹੀਨੇ ਤੋਂ ਹੀ ਕਿਸਾਨਾਂ ਨੇ ਆਪਣੀ ਕਣਕ ਦੀ ਫ਼ਸਲ ਵੀ ਚੁੱਕਣੀ ਹੈ ਉਨ੍ਹਾਂ ਦਿਨਾਂ ਅੰਦਰ ਜੇ ਇਹ ਰੋਡ ਬੰਦ ਕਰ ਦਿੱਤਾ ਗਿਆ ਤਾਂ ਕਿਸਾਨਾਂ ਨੂੰ ਆਪਣੇ ਖੇਤਾਂ ਚੋ ਕਣਕ ਕਟਾਈ ਤੇ ਕਣਕ ਦੀ ਢੋਹ-ਢੁਆਈ ਚ ਮੁਸ਼ਕਲਾਂ ਆ ਸਕਦੀਆਂ ਨੇ। ਲਾਰਸੇਂਨ ਅਤੇ ਟੂਬਰੋ ਲਿਮਿਟਿਡ ਕੰਪਨੀ ਦੇ ਇੰਚਾਰਜ ਗੰਗਾਧਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਸਾਲ 2023 ਦੇ ਅਖੀਰ ਤੱਕ ਇਹ ਸਰਕਾਰੀ ਵਾਟਰ ਪਲਾਂਟ ਬਣਕੇ ਤਿਆਰ ਹੋ ਜਾਏਗਾ।
Report: Des Raj 9056698330