(27-Nov-2021) ਸ.ਸੀ.ਸੈ.ਸਮਾਰਟ ਸਕੂਲ ਦੋਲੀਕੇ ਦੂਹੜੇ ਜਲੰਧਰ ਵਿਖੇ ਹੈਡ ਮਾਸਟਰ ਰਘਬੀਰ ਸਿੰਘ ਐਜੂਕੇਸ਼ਨ ਟਰੱਸਟ ਵਲੋਂ ਸਲਾਨਾ ਇਨਾਮ ਵੰਡ ਸਮਾਗਮ ਤੇ ਪੜਾਈ ਅਤੇ ਐਕਟੀਵਿਟੀ ਚ ਅੱਬਲ ਆਉਣ ਵਾਲੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗਿੱਧਾ, ਭੰਗੜਾ, ਕਵਿਤਾਵਾਂ ਦੇ ਨਾਲ-ਨਾਲ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ। ਇਸ ਸਮਾਗਮ ਚ ਪਹੁੰਚਣ ਵਾਲੇ ਟਰੱਸਟ ਮੈਂਬਰ ਅਤੇ ਮਹਿਮਾਨਾਂ ਵਲੋਂ ਸਕੂਲ ਦੇ ਪ੍ਰਿੰਸੀਪਲ ਯੁਗੇਸ਼ ਕੁਮਾਰ ਸਮੇਤ ਸਕੂਲ ਦੇ ਸਾਰੇ ਸਟਾਫ ਟੀਚਰਾਂ ਦਾ ਸਕੂਲ ਚ ਪੜਾਈ ਦਾ ਮਿਆਰ ਉੱਚਾ ਚੁੱਕਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਕੂਲ ਚ ਬੀਤੇ ਕੁਝ ਸਾਲਾਂ ਨਾਲੋਂ ਇਸ ਵਾਰ ਸਕੂਲ ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਜਿਆਦਾ ਹੈ ਜਿਸਦਾ ਸੇਹਰਾ ਸਕੂਲ ਦੇ ਸਾਰੇ ਟੀਚਰ ਅਤੇ ਪ੍ਰਿੰਸੀਪਲ ਨੂੰ ਜਾਂਦਾ ਹੈ।
ਇਸ ਮੌਕੇ ਹਾਜ਼ਰ ਟਰੱਸਟ ਮੈਂਬਰ ਅਤੇ ਮਹਿਮਾਨ: ਕਰਨਲ ਸੁਖਵੀਰ ਸਿੰਘ ਟਰੱਸਟ ਚੇਅਰਮੈਨ, ਕਰਨਲ ਚਰਨਜੀਤ ਸਿੰਘ, ਧਰਮਪਾਲ ਦੂਹੜਾ, ਸੋਮ ਲਾਲ ਬੰਗਾ, ਸੁਰਜੀਤ ਸਿੰਘ ਦੂਹੜਾ, ਮਨੋਜ ਕੁਮਾਰ ਮੈਂਬਰ ਪੰਚਾਇਤ ਦੋਲੀਕੇ, ਦਲਵੀਰ ਸਿੰਘ ਭੋਗਲ ਦੋਲੀਕੇ, ਸਵਰਨ ਸਿੰਘ ਦੋਲੀਕੇ, ਜਸਪਾਲ ਸਿੰਘ ਦੂਹੜੇ, ਜਸਵਿੰਦਰ ਸਿੰਘ ਦੂਹੜਾ ਹਾਜ਼ਰ ਸਨ।
ਇਸ ਮੌਕੇ ਹਾਜ਼ਰ ਸਕੂਲ ਸਟਾਫ: ਪ੍ਰਿੰਸੀਪਲ ਯੁਗੇਸ਼ ਕੁਮਾਰ, ਸੁਧੀਰ ਕੁਮਾਰ, ਹਰਦਰਸ਼ਨ ਸਿੰਘ, ਕੁਲਭੂਸ਼ਨ ਵਸ਼ਿਸ਼ਟ, ਲੈਬਰ ਸਿੰਘ, ਬਲਵਿੰਦਰ ਕੁਮਾਰ, ਬਲਬੀਰ ਸਿੰਘ, ਅਮਿਤ ਕਲਸੀ, ਰਣਜੀਤ ਕੌਰ, ਸਾਰਿਕਾ ਸ਼ਰਮਾ, ਰਾਜ ਰਾਣੀ, ਪ੍ਰਵੀਨ, ਬਲਵਿੰਦਰ ਕੁਮਾਰ, ਰਾਕੇਸ਼, ਹਰਜੀਤ ਸਿੰਘ ਚੀਮਾ, ਸੁਲਿੰਦਰ ਸਿੰਘ, ਮਨੀਸ਼ ਕੁਮਾਰ
Report: Des Raj 9056698330