ਹਲਕਾ ਆਦਮਪੁਰ ਦੇ
ਅਧੀਨ ਪੈਂਦੇ ਪਿੰਡ ਦੋਲੀਕੇ ਸੁੰਦਰਪੁਰ ਚ ਪਿਸਤੋਲ ਦੀ ਨੋਕ ਤੇ ਦੁਕਾਨਦਾਰ ਨਾਲ ਲੁੱਟ-ਖੋਹ ਦੀ
ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਕੁਮਾਰ (ਸੁਭਾਸ਼)
ਜੋ ਕਿ ਪਿੰਡ ਦੋਲੀਕੇ ਸੁੰਦਰਪੁਰ ਚ ਆਨਲਾਈਨ ਸਰਵਿਸ ਦੇਣ ਦਾ ਕੰਮ ਕਰਦਾ ਹੈ। ਦੁਕਾਨਦਾਰ ਵੱਲੋਂ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਿਤੀ 11 ਜਨਵਰੀ 2023 ਰਾਤ ਕਰੀਬ 9 ਵਜੇ ਇੱਕ ਵਿਅਕਤੀ ਉਸ ਦੀ ਦੁਕਾਨ ਤੇ ਲੁੱਟ ਖੋਹ ਦੇ
ਇਰਾਦੇ ਨਾਲ ਆਇਆ। ਲੁਟੇਰਾ ਜਿਸਨੇ ਮੂੰਹ ਬੰਨ੍ਹਿਆ ਹੋਇਆ ਸੀ ਪਿਸਤੋਲ ਦੀ ਨੋਕ ਤੇ ਜਬਰਦਸਤੀ ਦੁਕਾਨ
ਅੰਦਰ ਦਾਖ਼ਲ ਹੋ ਗਿਆ ਅਤੇ ਦੁਕਾਨ ਦਾ ਸ਼ਟਰ ਅੰਦਰੋਂ ਸੁੱਟ ਦਿੱਤਾ। ਉਸ ਸਮੇ ਦੁਕਾਨਦਾਰ ਆਪਣੇ ਨਾਬਾਲਗ ਭਰਾ ਨਾਲ ਦੁਕਾਨ ਤੇ ਬੈਠਾ ਸੀ,
ਲੁਟੇਰੇ ਵਿਅਕਤੀ ਵਲੋਂ ਦੁਕਾਨਦਾਰ ਨੂੰ ਗੋਲੀ ਮਾਰਨ ਦੀ
ਧਮਕੀ ਦਿੰਦੇ ਹੋਏ ਕਿਹਾ ਜੋ ਕੁੱਝ ਵੀ ਦੁਕਾਨ ਤੇ ਹੈ ਉਸਨੂੰ ਮੇਰੇ ਹਵਾਲੇ ਕਰਦੇ ਦੀ ਮੰਗ ਕੀਤੀ। ਦੁਕਾਨਦਾਰ ਨੇ ਦਲੇਰੀ
ਦਿਖਾਉਂਦੇ ਹੋਏ ਲੁਟੇਰੇ ਵਿਅਕਤੀ ਤੇ ਝਪਟ ਪਿਆ ਅਤੇ ਦੋਨਾਂ ਵਿਚਕਾਰ ਹੱਥੋਪਾਈ ਹੋਈ ਅਤੇ ਲੁਟੇਰੇ
ਵਿਅਕਤੀ ਦਾ ਪਿਸਤੌਲ ਦੁਕਾਨ ਅੰਦਰ ਡਿੱਗ ਪਿਆ। ਲੁਟੇਰੇ ਵਿਅਕਤੀ
ਨੇ ਰੌਲਾ ਪੈਂਦਾ ਦੇਖ ਆਪਣਾ ਪਿਸਤੌਲ ਤੇ ਲੋਈ ਦੁਕਾਨ ਚ ਹੀ ਛੱਡ ਕੇ ਬਾਹਰ ਖੜੇ ਆਪਣੇ ਸਾਥੀ ਨਾਲ ਐਕਟਿਵਾ
ਤੇ ਸਵਾਰ ਫਰਾਰ ਹੋ ਗਿਆ
Report: Des Raj 9056698330