27 ਅਪ੍ਰੈਲ 2023 ਆਦਮਪੁਰ ਜਲੰਧਰ ਚ ਪੈਂਦੇ ਪਿੰਡ ਕਿਸ਼ਨਪੁਰ ਚ ਕਿਸਾਨ ਅਮਨਪ੍ਰੀਤ ਸਿੰਘ ਦੇ ਖੇਤ ਨੂੰ ਅੱਗ ਲੱਗਣ ਨਾਲ ਕਣਕ ਦਾ ਤਕਰੀਬਨ ਇੱਕ ਖੇਤ ਸੜਕੇ ਸਵਾਹ ਹੋ ਗਿਆ। ਕਿਸਾਨ ਅਮਨਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਵੇਰ ਦੇ ਤਕਰੀਬਨ 11 ਵਜੇ ਖੇਤ ਚ ਲੱਗੇ ਬਿਜਲੀ ਦੇ ਖੰਬੇ ਤੋਂ ਚੰਗਿਆੜੇ ਡਿਗਣ ਨਾਲ ਕਣਕ ਨੂੰ ਅੱਗ ਲੱਗ ਗਈ, ਜਿਸਤੇ ਪਿੰਡ ਦੇ ਨੌਜਵਾਨਾ ਵਲੋਂ ਬੜੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਨੌਜਵਾਨਾਂ ਨੇ ਅੱਗ ਬੁਝਾਉਣ ਲਈ ਛਾਪਿਆ ਦਾ ਸਹਾਰਾ ਲਿਆ ਅਤੇ ਦੂਜੇ ਪਾਸੇ ਟਰੈਕਟਰ ਨਾਲ ਖੇਤ ਨੂੰ ਵਿਚਕਾਰੋਂ ਵਾਹ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ।
Video
ਕਿਸਾਨ ਅਮਨਪ੍ਰੀਤ ਸਿੰਘ ਨੇ ਦੱਸਿਆ ਜੇ ਅੱਗ ਤੇ ਸਮੇ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਅੱਗੇ ਨਾਲ ਲੱਗਦੇ ਖੇਤਾਂ ਚ ਜਾ ਪਹੁੰਚਣੀ ਸੀ ਜਿਸ ਨਾਲ ਕਣਕ ਅਤੇ ਨਾੜ ਦਾ ਨੁਕਸਾਨ ਬਹੁਤ ਵੱਡੇ ਤੌਰ ਤੇ ਹੋ ਜਾਣਾ ਸੀ। ਕਿਸਾਨ ਅਮਨਪ੍ਰੀਤ ਸਿੰਘ ਨੇ ਦੱਸਿਆ ਕੇ ਇਹ ਕਣਕ ਵਾਲਾ ਖੇਤ ਜੋ ਸੜਕੇ ਸਵਾਹ ਹੋ ਗਿਆ ਉਹ ਖੇਤ 45000 ਰੁਪਏ ਸਲਾਨਾ ਠੇਕੇ ਤੇ ਲੈ ਕੇ ਵਾਹ ਰਹੇ ਨੇ। ਜਿਕਰਯੋਗ ਹੈ ਇਸ ਘਟਨਾ ਬਾਰੇ ਜਦੋ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਤਾਂ ਕੋਈ ਵੀ ਸੀਨੀਅਰ ਅਧਿਕਾਰੀ ਮੌਕੇ ਤੇ ਨਹੀ ਪਹੁੰਚਾ, ਮਹਿਜ ਆਪਣੀ ਹਾਜ਼ਰੀ ਲਗਵਾਉਣ ਲਈ ਬਿਜਲੀ ਬੋਰਡ ਦੇ ਜੇ.ਈ ਮੌਕੇ ਤੇ ਪਹੁੰਚੇ ਜੋ ਅੱਜ ਸਰਕਾਰੀ ਛੁੱਟੀ ਹੈ ਤੇ ਕੱਲ ਆਵਾਂਗੇ ਕਹਿ ਕੇ ਚਲਦੇ ਬਣੇ ਜਿਸਤੇ ਕਿਸਾਨ ਅਮਨਪ੍ਰੀਤ ਸਿੰਘ ਕਾਫੀ ਨਿਰਾਸ਼ ਨਜ਼ਰ ਆਏ।
Report: Des Raj
Mobile: 90566-50051