10-May-2023 ਦੋਲੀਕੇ-ਜਲੰਧਰ ਚ ਸ਼ਾਂਤਮਈ ਤਰੀਕੇ ਨਾਲ ਹੋ ਰਹੀ ਵੋਟਿੰਗ ਜਿਥੇ ਅੱਜ ਸਵੇਰ ਤੋਂ ਹੀ ਵੱਖ-ਵੱਖ ਪਾਰਟੀ ਦੇ ਵਰਕਰਾਂ ਵਲੋਂ ਆਪਣੀ-ਆਪਣੀ ਮਨਪਸੰਦ ਪਾਰਟੀ ਦੇ ਬੂਥ ਸਜਾਏ ਗਏ।
ਇੰਨਾ ਬੂਥਾਂ ਤੇ ਖੜੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਨੌਜਵਾਨਾਂ ਨੇ ਮੀਡਿਆ ਨੂੰ ਜਵਾਬ ਦਿੰਦੇ ਹੋਏ ਦੱਸਿਆ ਕੇ ਵੋਟਾਂ ਦਾ ਨਤੀਜਾ ਭਾਵੇ ਜੋ ਮਰਜੀ ਆਵੇ ਪਰ ਅਸੀਂ ਪਿੰਡ ਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸੇ ਤਰਾਂ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕਰਦੇ ਹਾਂ।