Ticker

6/recent/ticker-posts

Advertisement

ਪਿੰਡ ਦੋਲੀਕੇ ਸੁੰਦਰਪੁਰ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ

ਵੀਡੀਓ 

15-ਅਗਸਤ-2023) ਪਿੰਡ ਦੋਲੀਕੇ ਸੁੰਦਰਪੁਰ ਚ ਬੜੇ ਹੀ ਉਤਸ਼ਾਹ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਚ ਪਿੰਡ ਦੇ ਬੱਚੇ ਨੌਜਵਾਨ ਬਜ਼ੁਰਗ ਅਤੇ ਔਰਤਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਰਾਸ਼ਟਰੀ ਤਿਰੰਗਾ ਲਹਿਰਾਉਣ ਲਈ ਪਿੰਡ ਦੇ ਸਾਬਕਾ ਫੌਜੀਆਂ ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ।



ਤਿਰੰਗਾ ਲਹਿਰਾਉਣ ਉਪਰੰਤ ਰਾਸ਼ਟਰੀ ਗਾਣ ਗਾਇਆ ਗਿਆ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਚ ਇੱਕ ਦੂਸਰੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਪਿੰਡ ਦੋਲੀਕੇ ਸੁੰਦਰਪੁਰ ਦੇ ਮੌਜੂਦਾ ਤੇ ਸਾਬਕਾ ਪੰਚਾਇਤ ਮੈਂਬਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 



ਇਸ ਪ੍ਰੋਗਰਾਮ ਦੇ ਆਯੋਜਕ ਤੇ ਮੈਂਬਰ ਪੰਚਾਇਤ ਤਰਲੋਚਨ ਕੁਮਾਰ ਨੇ ਪਿੰਡ ਵਾਸੀਆਂ ਦਾ ਇਸ ਉਤਸਵ ਚ ਭਾਗ ਲੈਣ ਤੇ ਧੰਨਵਾਦ ਕੀਤਾ, ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਸਾਬਕਾ ਫੌਜੀ ਕੈਪਟਨ ਗੁਰਮੇਲ ਚੰਦ, ਸਾਬਕਾ ਫੌਜੀ ਰਾਮ ਲੁਭਾਇਆ, ਸਾਬਕਾ ਫੌਜੀ ਗੁਰਨਾਮ ਸਿੰਘ


ਕਿਸ਼ਨ ਚੰਦ, ਤਰਲੋਚਨ ਕੁਮਾਰ, ਧੰਨਪੱਤ ਰਾਏ, ਪਰਮਜੀਤ ਸਿੰਘ, ਕੁਲਵਿੰਦਰ ਕਿੰਦਾ, ਬਲਵਿੰਦਰ ਸੋਨੂ, ਬਲਦੇਵ ਰਾਜ , ਮੇਜਰ ਰਾਮ, ਡਾ.ਨਿੰਦੀ, ਗੁਰਮੇਲ ਸਿੰਘ, ਗੁਰਮੇਲ ਚੰਦ, ਬਲਵਿੰਦਰ ਦਾਣੀ,ਗੁਰਵਿੰਦਰ ਰਾਮ,ਕਾਮਰੇਡ ਸੰਦੀਪ ਸਿੰਘ ਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ




Report: Des Raj 9056698330

Post a Comment

0 Comments