Ticker

6/recent/ticker-posts

Advertisement

ਸ਼ੁਰੂ ਹੋਇਆ ਪਿੰਡ ਦੋਲੀਕੇ ਸੁੰਦਰਪੁਰ ਵਿਖੇ 35ਵਾਂ ਫੁਟਬਾਲ ਟੂਰਨਾਮੈਂਟ


22-ਨਵੰਬਰ-2023 ਹਲਕਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਦੋਲੀਕੇ ਸੁੰਦਰਪੁਰ ਵਿਖੇ ਸ਼ਹੀਦ ਭਗਤ ਸਿੰਘ ਤੇ ਬੀ.ਆਰ ਅੰਬੇਡਕਰ ਸਪੋਰਟਸ ਕਲੱਬ ਵੱਲੋਂ 5 ਦਿਨਾਂ 35ਵਾਂ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ ਹੈ। 22 ਨਵੰਬਰ 2023 ਸਵੇਰੇ 10 ਵਜੇ ਪਿੰਡ ਦੀ ਗਰਾਊਂਡ  ਵਿੱਚ ਟੂਰਨਾਮੈਂਟ ਦਾ ਉਦਘਾਟਨ ਐੱਨ.ਆਰ.ਆਈ ਵੀਰ ਜਸਵੀਰ ਸਿੰਘ (ਯੂ.ਐਸ.ਏ) ਗੁਰਦੇਵ ਸਿੰਘ ਦੇਬਾ (ਜਰਮਨ), ਗੁਰਮੇਲ ਸਿੰਘ ਗੇਲਾ (ਯੂ ਕੇ), ਮਨਜੀਤ ਸਿੰਘ ਨਾਹਲ (ਕੈਨੇਡਾ) ਤੇ ਸਮੂਹ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਐੱਨ.ਆਰ.ਆਈ ਜਸਵੀਰ ਸਿੰਘ ਸ਼ੀਰਾ (ਯੂ.ਐਸ.ਏ) ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 50 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ ਹੈ ਤੇ ਉਦਘਾਟਨੀ ਮੈਚ ਦੂਹੜੇ ਅਤੇ ਰਾਏ ਪੁਰ  ਦੇ ਵਿਚਕਾਰ ਹੋਵੇਗਾ। 

ਚਰਨਜੀਤ ਸਿੰਘ ਨਾਹਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਟੂਰਨਾਮੈਂਟ ਪਿੰਡ ਦੇ ਐੱਨ.ਆਰ.ਆਈ ਸਰਬਜੀਤ ਸਿੰਘ ਕਨੇਡਾ, ਗੁਰਦੇਵ ਸਿੰਘ ਦੇਬਾ (ਜਰਮਨ), ਐਚ.ਐਸ.ਭਜਨ (ਯੂ ਐਸ ਏ), ਗੁਰਦਿਆਲ ਸਿੰਘ (ਨਿਊਜ਼ੀਲੈਂਡ), ਗੁਰਮੇਲ ਸਿੰਘ ਗੇਲਾ (ਯੂ.ਕੇ), ਜਸਵੀਰ ਸਿੰਘ ਸ਼ੀਰਾ (ਯੂ.ਐਸ.ਏ), ਦਲਵੀਰ ਸਿੰਘ ਦੀਰਾ (ਕਨੇਡਾ) ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਲੀਕੇ-ਦੂਹੜੇ ਦਾ ਸਮੂਹ ਸਟਾਫ਼ ਤੇ ਲੰਬੜਦਾਰ ਨਿਰਮਲ ਸਿੰਘ ਦੋਲੀਕੇ, ਜਰਨੈਲ ਸਿੰਘ, ਰਵੀ, ਸਰਵਨ ਸਿੰਘ ਨਾਹਲ, ਚਰਨਜੀਤ ਸਿੰਘ ਮੱਦੀ, ਸੋਹਣ ਸਿੰਘ ਗੁਰਮੇਲ ਸਿੰਘ ਗੇਲਾ ਯੂਕੇ, ਜਸਵੀਰ ਸਿੰਘ ਸ਼ੀਰਾ, ਦਲਵੀਰ ਸਿੰਘ ਦੀਰਾ ਕਨੇਡਾ, ਮੰਨਾ, ਨੋਨੀ, ਬਿੱਟੂ, ਅਮਰਜੀਤ ਸਿੰਘ, ਮੋਦੀ, ਗਗਨਦੀਪ ਸਿੰਘ ਗੱਗਾ, ਤਰਲੋਚਨ ਕੁਮਾਰ ਮੈਂਬਰ ਪੰਚਾਇਤ, ਧੰਨ ਪੱਤ ਰਾਏ ਆਦਿ ਹਾਜ਼ਰ ਸਨ।

Report
Des Raj 90566-50051

Post a Comment

0 Comments