Ticker

6/recent/ticker-posts

Advertisement

ਸੀ.ਟੀ ਯੋਗਤਾ ਟੈਸਟ ਚ ਟੌਪ ਸਕੋਰ ਹਾਸਿਲ ਕਰਨ ਵਾਲਿਆ ਨੂੰ ਲੈਪਟਾਪ, ਟੈਬਲੇਟ, ਅਤੇ ਸਕਾਲਰਸ਼ਿਪ ਦੇ ਵਜੋਂ ਦਿੱਤੇ ਗਏ ਇਨਾਮ

 


ਕਰਤਾਰਪੁਰ ਦੇ ਪੀ. ਐੱਸ. ਈ .ਬੀ ਆਰਿਆ ਮਾਡਲ ਸਕੂਲ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਨੇ ਓਵਰ ਆਲ ਟਾਪਰ (ਪਹਿਲਾ ਸਥਾਨ) ਹਾਸਲ ਕਰਕੇ ਵਧਾਇਆ ਮਾਪਿਆਂ ਦਾ ਮਾਣ।


ਸੀ.ਟੀ ਵਰਲਡ ਸਕੂਲ ਅਤੇ ਸੀ.ਟੀ ਪਬਲਿਕ ਸਕੂਲ ਵਲੋਂ ਹਾਲ ਹੀ ਚ ਸੀ.ਟੀ ਯੋਗਤਾ ਪ੍ਰੀਖਿਆ ਦਾ ਆਯੋਜਨ ਕੀਤਾ, ਜਿਸ ਵਿਚ ਸੀ.ਬੀ.ਐਸ.ਈ., ਪੀ.ਐਸ.ਈ.ਬੀ ਅਤੇ ਆਈ.ਸੀ.ਐਸ.ਈ. ਵਰਗੇ ਵੱਖ-ਵੱਖ ਬੋਰਡਾਂ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਇਸ ਯੋਗਤਾ ਟੈਸਟ ਚ ਹਿੱਸਾ ਲਿਆ। ਇਹ ਇਮਤਿਹਾਨ 10ਵੀ ਬੋਰਡ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਤਿਆਰੀ ਵਜੋਂ ਕੰਮ ਕਰਦਾ ਹੈ। ਇਸ ਇਮਤਿਹਾਨ ਚ ਚੋਟੀ ਦੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਇਨਾਮ ਦਿੱਤੇ ਗਏ ਜਿਸ ਵਿਚ ਲੈਪਟਾਪ, ਟੈਬਲੇਟ, ਸਮਾਰਟਵਾਚਾਂ ਦਿੱਤੀਆਂ ਅਤੇ ਇਮਤਿਹਾਨ ਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। 


ਇਸ ਇਮਤਿਹਾਨ ਚ ਸਾਰੇ ਬੋਰਡਾਂ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਜਿਸ ਵਿਚ ਕਰਤਾਰਪੁਰ ਦੇ ਪੀ.ਐੱਸ.ਈ.ਬੀ ਆਰਿਆ ਮਾਡਲ ਸਕੂਲ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਨੇ 84 ਅੰਕ ਹਾਸਲ ਕਰਕੇ ਓਵਰ ਆਲ ਟਾਪਰ ਦਾ ਪਹਿਲਾ ਸਥਾਨ ਹਾਸਲ ਕਰਕੇ ਲੈਪਟਾਪ ਦਾ ਇਨਾਮ ਹਾਸਲ ਕੀਤਾ। ਸੀ.ਬੀ.ਐਸ.ਈ ਕੈਂਬਰਿਜ ਇਨੋਵੇਟਿਵ ਸਕੂਲ ਦੀ ਆਯਾਤੀ ਜੈਨ ਨੇ 82 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਸੀ.ਬੀ.ਐਸ.ਈ ਲਾ ਬਲੌਸਮ ਸਕੂਲ ਦੇ ਸਰਵਾਂਸ਼ ਮਦਾਨ ਨੇ 73 ਅੰਕ ਲੈ ਕੇ ਪਹਿਲਾ ਇਨਾਮ ਸਮਾਰਟਵਾਚ ਹਾਸਲ ਕੀਤੀ। ਸੀਟੀ ਪਬਲਿਕ ਸਕੂਲ ਦੀ ਕਰੀਨਾ ਤੂਰ ਅਤੇ ਕਸ਼ਿਸ਼ ਸੇਠ ਨੇ 71 ਅਤੇ 68 ਅੰਕ ਹਾਸਲ ਕਰਕੇ ਦੂਜਾ ਤੇ ਤੀਜਾ ਇਨਾਮ ਹਾਸਲ ਕੀਤਾ। ਪੀ.ਐਸ.ਈ.ਬੀ. ਰੈਂਕ ਧਾਰਕਾਂ ਵਿੱਚ ਪਬਲਿਕ ਹਾਈ ਸਕੂਲ ਦੀ ਇਸ਼ਮੀਤ ਕੌਰ ਜੋਤੀ, ਸੇਂਟ ਜੀਸਸ ਕਾਨਵੈਂਟ ਸਕੂਲ ਦੇ ਸਕਸ਼ਮ ਸਿੰਘ ਅਤੇ ਸੇਂਟ ਭ੍ਰਿਗੂ ਪਬਲਿਕ ਸਕੂਲ ਦੇ ਬਲਜੀਤ ਮਹੇ ਨੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ। ਆਈ.ਸੀ.ਐਸ.ਈ ਪ੍ਰਾਪਤੀਆਂ ਵਿੱਚ ਸੇਂਟ ਜੂਡਜ ਕਾਨਵੈਂਟ ਸਕੂਲ ਤੋਂ ਹਰਮਨਦੀਪ ਕੌਰ, ਐਂਜਲ ਅਰੋੜਾ ਅਤੇ ਬ੍ਰਿਜ ਭੂਸ਼ਣ ਕਰੀਰ ਨੇ ਵੀ ਵਧੀਆ ਸਥਾਨ ਹਾਸਲ ਕੀਤੇ। ਇਸ ਇਮਤਿਹਾਨ ਚ ਵਿਦਿਆਰਥੀਆਂ ਵਲੋਂ ਕੀਤੀ ਗਈ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੀ.ਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਮੇਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸ਼ਲਾਘਾ ਕੀਤੀ। ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਰਜਿਸਟਰਾਰ, ਪ੍ਰੋ.ਡਾ. ਅਜੇ ਕੁਮਾਰ ਬਾਂਸਲ ਨੇ ਇਸ ਸਮਾਗਮ ਚ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

Report Des Raj 9056650051

Post a Comment

0 Comments