ਬਾਈਕ ਸਵਾਰ ਲੁਟੇਰੇ ਔਰਤ ਦੀਆਂ ਵਾਲੀਆਂ ਝਪਟ ਕੇ ਫਰਾਰ

 ਬਾਈਕ ਸਵਾਰ ਲੁਟੇਰੇ ਔਰਤ ਦੀਆਂ ਵਾਲੀਆਂ ਝਪਟ ਕੇ ਫਰਾਰ

ਅਲਾਵਲਪੁਰ ਚੋਂਕੀ ਸ਼ਿਕਾਇਤ ਦਰਜ ਕਰਾਉਣ ਗਏ ਪੀੜਤ ਪਰਿਵਾਰ ਨੂੰ 

ਚੋਂਕੀ ਇੰਚਾਰਜ ਨੇ ਸ਼ਿਕਾਇਤ ਲਿਖੇ ਬਿਨਾ ਮੋੜਿਆ

ਪੀੜਤ ਪਰਿਵਾਰ

ਪੁਲਿਸ ਚੋਂਕੀ ਅਲਾਵਲਪੁਰ (ਜਲੰਧਰ) ਦੇ ਖੇਤਰ ਵਿੱਚ ਆਉਂਦੇ ਪਿੰਡ ਦੋਲੀਕੇ ਸੁੰਦਰਪੁਰ ਵਿਖੇ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਔਰਤ ਦੀਆਂ ਬਾਲੀਆਂ ਝਪਟ ਕੇ ਫਰਾਰ ਹੋਣ ਦਾ ਸਮਾਚਾਰ ਹੈ। 
ਇਸ ਸਬੰਧੀ ਪੀੜਤ ਔਰਤ ਪਰਮਜੀਤ ਕੌਰ ਪਤਨੀ ਮਹਿੰਦਰ ਪਾਲ ਉਰਫ ਨਿੱਕਾ ਸਾਈ ਵਾਸੀ ਪਿੰਡ ਦੋਲੀਕੇ ਸੁੰਦਰਪੁਰ ਨੇ ਦੱਸਿਆ ਕੇ ਸ਼ਾਮ 4:20 ਵਜੇ ਦੇ ਕਰੀਬ ਜਦੋ ਉਹ ਦੋਲੀਕੇ ਸਰਕਾਰੀ ਸਕੂਲ ਨੇੜੇ ਬੱਸ ਸਟੈਂਡ ਕੋਲ ਖੜੇ ਸਨ ਤਾਂ ਮੋਟਰਸਾਈਕਲ ਸਵਾਰ ਦੋ ਮੋਨੇ ਲੁਟੇਰੇ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਉਸ ਦੇ ਕੋਲ ਆ ਅਲਾਵਲਪੁਰ ਜਾਣ ਦਾ ਰਸਤਾ ਪੁੱਛਣ ਲੱਗੇ, ਜਦੋ ਉਹ ਥੋੜਾ ਜਿਹਾ ਅੱਗੇ ਨੂੰ ਹੋ ਕੇ ਰਸਤਾ ਦੱਸਣ ਲੱਗੀ ਤਾਂ ਮੋਟਰਸਾਈਕਲ ਸਵਾਰਾਂ ਵਿੱਚੋ ਇੱਕ ਲੁਟੇਰਾ ਮੋਟਰਸਾਈਕਲ ਤੋਂ ਉਤਰ ਕੇ ਉਸ ਦੀਆਂ ਵਾਲੀਆਂ ਝਪਟ ਕੇ ਅਲਾਵਲਪੁਰ ਵੱਲ ਨੂੰ ਫਰਾਰ ਹੋ ਗਏ। ਇਸ ਮੌਕੇ ਤੇ ਪੀੜਤ ਨੇ ਰੌਲਾ ਪਾਇਆ ਪਰ ਕੋਈ ਵੀ ਲੁਟੇਰਿਆਂ ਦੇ ਮਗਰ ਨਹੀ ਭੱਜ ਸਕਿਆ ।  ਇਸ ਸਬੰਧੀ ਜਦੋ ਉਨ੍ਹਾਂ ਨੇ ਰਾਤ 9 ਵਜੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਥਾਨਕ ਪੁਲਿਸ ਚੋਂਕੀ ਅਲਾਵਲਪੁਰ ਜਾ ਕੇ ਸ਼ਿਕਾਇਤ ਲਿਖਣ ਸਬੰਧੀ ਬੇਨਤੀ ਕੀਤੀ ਤਾਂ ਚੋਂਕੀ ਇੰਚਾਰਜ ਵਲੋਂ ਸ਼ਿਕਾਇਤ ਸਵੇਰੇ ਲਿਖੀ ਜਾਵੇਗੀ ਕਹਿ ਕੇ ਪੀੜਤ ਪਰਿਵਾਰ ਨੂੰ ਮੋੜ ਦਿੱਤਾ , ਜਦੋ ਸ਼ਿਕਾਇਤ ਨਾ ਲਿਖਣ ਬਾਰੇ ਐੱਸ. ਐਚ . ਓ  ਆਦਮਪੁਰ ਨੂੰ ਪੁੱਛਿਆ ਗਿਆ ਤਾਂ ਐੱਸ. ਐਚ . ਓ  ਆਦਮਪੁਰ ਕੋਈ ਵੀ ਢੁਕਵਾਂ ਜਵਾਬ ਨਹੀ ਦੇ ਸਕੇ ਅਤੇ ਪੀੜਤ ਪਰਿਵਾਰ ਬਿਨਾ ਸ਼ਿਕਾਇਤ ਲਿਖਵਾਏ ਹੀ ਘਰ ਵਾਪਸ ਚਲੇ ਗਏ।

Report: Des Raj
9056650051

Post a Comment

Previous Post Next Post