ਅੱਤ ਦੀ ਗਰਮੀ ਵਿੱਚ ਵੀ ਲੋਕਾਂ ਨੇ ਵੱਧ ਚੜ ਆਪਣੀ ਵੋਟ ਦਾ ਕੀਤਾ ਇਸਤਿਮਾਲ

                                        




01 ਜੂਨ 2024, ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ ਸੀ। ਲੋਕ ਸਭਾ ਚੋਣਾਂ 2024 ਦੀਆਂ ਸੱਤਵੇਂ ਗੇੜ ਦੀਆਂ ਵੋਟਾਂ ਪੈਣ ਨਾਲ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ ਮਤਦਾਨ ਮੁਕੰਮਲ ਹੋ ਗਿਆ ਹੈ। ਅੱਤ ਦੀ ਗਰਮੀ ਵਿੱਚ ਵੀ ਲੋਕਾਂ ਨੇ ਵੱਧ ਚੜ ਆਪਣੀ ਵੋਟ ਦਾ ਇਸਤਿਮਾਲ ਕੀਤਾ ।



ਆਦਮਪੁਰ ਇਲਾਕੇ ਵਿਚ ਜਿਥੇ ਵੋਟ ਪ੍ਰਤੀਸ਼ਤ ਤਕਰੀਬਨ 59 ਪ੍ਰਤੀਸ਼ਤ ਰਿਹਾ ਉਥੇ ਹੀ ਆਦਮਪੁਰ ਦੇ ਨਜਦੀਕ ਪੈਂਦੇ ਅਲਾਵਲਪੁਰ ਚ 65 ਪ੍ਰਤੀਸ਼ਤ ਮਤਦਾਨ ਹੋਇਆ। ਆਦਮਪੁਰ ਇਲਾਕੇ ਚ ਪੈਂਦੇ ਪਿੰਡ ਦੋਲੀਕੇ ਸੁੰਦਰਪੁਰ ਚ ਵੀ ਚੋਣ ਪ੍ਰਕਿਰਿਆ ਸ਼ਾਤਮਈ ਰਹੀ ਜਿਥੇ 58 ਪ੍ਰਤੀਸ਼ਤ ਮਤਦਾਨ ਹੋਇਆ ।



ਦੇਸ਼ ਵਿੱਚ ਵੋਟ ਪ੍ਰਤੀਸ਼ਤਤਾ 59.45 ਫ਼ੀਸਦੀ ਰਹੀ ਹੈ। ਪੰਜਾਬ ਵਿੱਚ 55.86 ਫ਼ੀਸਦ ਵੋਟਾਂ ਪਈਆਂ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੋਟ ਦੇ ਜੰਮਹੂਰੀ ਹੱਕ ਦੀ ਵਰਤੋਂ ਲਈ ਅਤੇ ਚੋਣਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਗਰਮੀ ਦੇ ਬਾਵਜੂਦ ਵੀ ਵੋਟਰਾਂ ਵਲੋਂ ਵੋਟਿੰਗ ਪ੍ਰਕਿਰਿਆ ਚ ਦਿਖਾਇਆ ਗਿਆ ਉਤਸ਼ਾਹ ਸ਼ਲਾਘਾਯੋਗ ਹੈ


ਇਸ ਤੋਂ ਬਾਅਦ ਸਾਰਿਆਂ ਨੂੰ 4 ਜੂਨ ਦੀ ਉਡੀਕ ਰਹੇਗੀ, ਜਿਸ ਦਿਨ ਇਨ੍ਹਾਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ।









Report: Des Raj
9056650051


Post a Comment

Previous Post Next Post