ਸ. ਸ਼ਹੀਦ ਭਗਤ ਸਿੰਘ, ਡਾ. ਬੀ. ਆਰ. ਅੰਬੇਡਕਰ ਸਪੋਰਟਸ ਕਲੱਬ (ਰਜਿ) ਪਿੰਡ ਦੋਲੀਕੇ ਸੁੰਦਰਪੁਰ ਦਾ 36ਵਾਂ ਮਸ਼ਹੂਰ ਫੁਟਬਾਲ ਟੂਰਨਾਮੈਂਟ ਮਿਤੀ 13 ਨਵੰਬਰ 2024 ਨੂੰ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਸਵੇਰੇ 10 ਵਜੇ ਕੀਤਾ ਗਿਆ। ਇਸ ਟੂਰਨਾਮੈਂਟ ਚ 16 ਟੀਮਾਂ ਭਾਗ ਲੈਣਗੀਆਂ। ਫਾਈਨਲ ਮੈਚ 17 ਨਵੰਬਰ 2024 ਨੂੰ ਖੇਡੇ ਜਾਣਗੇ। ਫਾਈਨਲ ਮੈਚ 1 ਲੱਖ 22 ਹਾਜ਼ਰ ਦਾ ਹੋਵੇਗਾ। ਪਹਿਲੇ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 71000 ਰੁਪਏ ਅਤੇ ਟਰਾਫੀ ਦਿੱਤੀ ਜਾਵੇਗੀ ਅਤੇ ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 51000 ਰੁਪਏ ਅਤੇ ਟਰਾਫੀ ਦਿੱਤੀ ਜਾਵੇਗੀ
ਉਦਘਾਟਨ ਦਾ ਵੀਡੀਓ
ਟੂਰਨਾਮੈਂਟ ਦੇ ਉਦਘਾਟਨ ਸਮੇ ਐਨ. ਆਰ. ਆਈ ਵੀਰ ਗੁਰਦੇਵ ਸਿੰਘ ਦੇਬਾ, ਜਸਵੀਰ ਸਿੰਘ ਸ਼ੀਰਾ, ਸਰਬਜੀਤ ਲੰਬੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਉਦਘਾਟਨ ਦਾ ਰੀਬਨ ਸਵੇਰੇ 10 ਵਜੇ ਕੱਟਣ ਸਮੇ ਪਿੰਡ ਦੋਲੀਕੇ ਸੁੰਦਰਪੁਰ ਦੇ ਸਰਪੰਚ ਤਰਲੋਚਨ ਕੁਮਾਰ, ਮਾਸਟਰ ਸ੍ਰੀ ਹਰੀਦਰਸ਼ਨ, ਮਾਸਟਰ ਬਲਬੀਰ ਸਿੰਘ, ਮਾਸਟਰ ਲੈਂਬਰ ਸਿੰਘ, ਮਾਸਟਰ ਮਨੀਸ਼ ਕੁਮਾਰ, ਚਰਨਜੀਤ ਸਿੰਘ ਮੱਦੀ, ਪੰਜਾਬੀ ਸਿੰਗਰ ਕੁਲਵਿੰਦਰ ਕਿੰਦਾ ਅਤੇ ਬਲਵਿੰਦਰ ਸੋਨੂ, ਦਲਬੀਰ ਸਿੰਘ ਭੋਗਲ, ਮਾਸਟਰ ਬਲਬੀਰ ਧੰਨਪਤ ਰਾਏ, ਸੰਦੀਪ ਸਿੰਘ ਕਾਮਰੇਡ, ਬਿੱਟੂ , ਅਮਰ ਇਕਬਾਲ ਸਿੰਘ (ਬਾਲੀ ), ਮੇਜਰ ਰਾਮ, ਡਾ. ਨਰਿੰਦਰ ਨਿੰਦੀ, ਫੌਜੀ ਗਾਮਾ ਅਤੇ ਹੋਰ ਬਹੁਤ ਸਾਰੇ ਇਲਾਕਾ ਨਿਵਾਸੀ ਹਾਜ਼ਰ ਸਨ।
ਕਿਉਂ ਮਸ਼ਹੂਰ ਹੈ ਦੋਲੀਕੇ ਸੁੰਦਰਪੁਰ ਦਾ ਫ਼ੁਟਬਾਲਟੂਰਨਾਮੈਂਟ: ਇਸ ਬਾਰੇ ਚਰਨਜੀਤ ਸਿੰਘ ਮੱਦੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਪਿੰਡ ਦੋਲੀਕੇ ਸੁੰਦਰਪੁਰ ਦੀ ਫੁੱਟਬਾਲ ਟੀਮ ਕਈ ਦਹਾਕਿਆਂ ਤੋਂ ਉੱਚ ਦਰਜੇ ਦਾ ਫ਼ੁਟਬਾਲ ਖੇਡਦੀ ਆ ਰਹੀ ਹੈ ਅਤੇ ਟੀਮ ਦਾ ਪ੍ਰਦਰਸ਼ਨ ਨਿਰੰਤਰ ਤੌਰ ਤੇ ਬਰਕਰਾਰ ਹੈ, ਉਨ੍ਹਾਂ ਦੱਸਿਆ ਇਸਦੇ ਪਿੱਛੇ ਐਨ. ਆਰ. ਆਈ ਵੀਰਾ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਸਮੇ-ਸਮੇ ਤੇ ਫ਼ੁਟਬਾਲ ਟੀਮ ਨੂੰ ਸਹਾਇਤਾ ਭੇਜਦੇ ਨੇ।
ਕਿਉਂ ਮਸ਼ਹੂਰ ਹੈ ਦੋਲੀਕੇ ਸੁੰਦਰਪੁਰ ਦੀ ਫ਼ੁਟਬਾਲ ਗਰਾਉਂਡ: ਇਸ ਬਾਰੇ ਚਰਨਜੀਤ ਸਿੰਘ ਮੱਦੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਐਨ. ਆਰ. ਆਈ ਵੀਰਾ ਦੇ ਸਹਿਯੋਗ ਨਾਲ ਸਾਡੇ ਪਿੰਡ ਦੀ ਗਰਾਉਂਡ ਆਧੁਨਿਕ ਤਕਨੀਕ ਨਾਲ ਬਣਾਈ ਗਈ ਹੈ ਜਿਸ ਉੱਤੇ ਐਨ. ਆਰ. ਆਈ ਵੀਰਾ ਨੇ ਬਹੁਤ ਪੈਸਾ ਖਰਚ ਕੀਤਾ। ਚਰਨਜੀਤ ਸਿੰਘ ਮੱਦੀ ਨੇ ਦੱਸਿਆ ਕੇ ਗਰਾਉਂਡ ਚ ਲਾਈਟਾਂ ਹਰ ਪਾਸੇ ਲਗਾਈਆਂ ਗਈਆਂ ਹਨ, ਇਸ ਲਈ ਗਰਾਉਂਡ ਚ ਮੈਚ ਰਾਤ ਦੇ ਸਮੇ ਵਿਚ ਵੀ ਖੇਡੇ ਜਾ ਸਕਦੇ ਹਨ। ਜੇ ਖਿਡਾਰੀ ਦੇਰ ਰਾਤ ਤੱਕ ਗਰਾਉਂਡ ਚ ਅਭਿਆਸ ਕਰਨਾ ਚਾਹੁਣ ਤੇ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀ ਹੋਵੇਗੀ। ਚਰਨਜੀਤ ਸਿੰਘ ਮੱਦੀ ਨੇ ਦੱਸਿਆ ਕੇ ਰਾਤ ਦੇ ਸਮੇ ਬਿਜਲੀ ਹੋਵੇ ਜਾ ਨਾ ਹੋਵੇ ਇਸਦਾ ਗੇਮ ਖੇਡਣ ਵਾਲੇ ਖਿਡਾਰੀਆਂ ਨੂੰ ਕੋਈ ਮੁਸ਼ਕਿਲ ਨਹੀ ਆਵੇਗੀ ਕਿਉਂਕਿ ਲਾਈਟਾਂ ਦਾ ਸਾਰਾ ਸਿਸਟਮ ਪੱਕੇ ਤੌਰ ਤੇ 24 ਘੰਟੇ 12 ਮਹੀਨੇ ਲਈ ਜਨਰੇਟਰ ਨਾਲ ਜੁੜਿਆ ਹੈ । ਚਰਨਜੀਤ ਸਿੰਘ ਮੱਦੀ ਨੇ ਦੱਸਿਆ ਕੇ ਸਾਡੇ ਪਿੰਡ ਦੀ ਗਰਾਉਂਡ ਪੰਜਾਬ ਦੇ ਗਿਣੇ ਚੁਣੇ ਫ਼ੁਟਬਾਲ ਗਰਾਉਂਡ ਵਿੱਚੋ ਇਕ ਹੈ ਉਨਾ ਦੱਸਿਆ ਕੇ ਸਾਡੇ ਪਿੰਡ ਦੀ ਗਰਾਉਡ ਦਾ ਖੇਤਰਫਲ, ਗਰਾਉਂਡ ਚ ਲੱਗਿਆ ਹੋਇਆ ਘਾ, ਗਰਾਉਂਡ ਦਾ ਲੈਵਲ ਅਤੇ ਇੰਸਦਾ ਸੁੰਦਰੀਕਰਨ ਦੇਖਣ ਵਾਲਾ ਹੈ ਜੋ ਫ਼ੁਟਬਾਲ ਖੇਡ ਪ੍ਰਿਮੀਆਂ ਨੂੰ ਅਕਰਸ਼ਿਤ ਕਰਦਾ ਹੈ।
REPORT: Des Raj 90566-50051
Email. openpunjabi@gmail.com
Website. https://www.openpunjabi.com
Youtube: https://www.youtube.com/@OpenPunjabi (Since 2011)
Our Other Channel: youtube.com/@4xMusic (Trade Mark) Since 2018