12-ਦਸੰਬਰ-2024 ਅੱਜ ਪਿੰਡ ਦੋਲੀਕੇ ਸੁੰਦਰਪੁਰ ਦੀ ਨਵੀ ਬਣੀ ਪੰਚਾਇਤ ਦੀ ਪਹਿਲੀ ਜੁਆਇੰਨਿਗ ਮੀਟਿੰਗ ਹੋਈ। ਇਹ ਪੰਚਾਇਤ ਮੀਟਿੰਗ ਪਿੰਡ ਦੋਲੀਕੇ ਸੁੰਦਰਪੁਰ ਦੇ ਪ੍ਰਾਇਮਰੀ ਸਕੂਲ ਚ ਰੱਖੀ ਗਈ। ਇਸ ਮੀਟਿੰਗ ਚ ਪੰਚਾਇਤ ਸੈਕਟਰੀ ਵਿਜੇ ਸਿੰਘ, ਜੇ. ਈ ਆਰੀਅਨ, ਬਲਜੀਤ ਕੌਰ (ਮਨਰੇਗਾ ਡਿਪਾਰਟਮੈਂਟ) ਤੋਂ ਹਾਜ਼ਰ ਸਨ। ਇਸ ਮੀਟਿੰਗ ਚ ਪਿੰਡ ਦੇ ਹੋਣ ਵਾਲੇ ਵਿਕਾਸ ਕਾਰਜਾਂ ਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਪਿੰਡ ਚ ਪੁਰਾਣੀਆਂ ਲਾਲ ਇੱਟਾਂ ਵਾਲੀਆਂ ਗਲੀਆਂ/ਰਸਤੇ ਜਿਨ੍ਹਾਂ ਦੀ ਹਾਲਤ ਪਿਛਲੇ 10 ਸਾਲਾਂ ਤੋਂ ਬਹੁਤ ਖਸਤਾ ਹੈ ਉਨ੍ਹਾਂ ਰਸਤਿਆਂ ਨੂੰ ਬਣਾਉਣ ਬਾਰੇ ਵਿਸ਼ੇਸ਼ ਤੌਰ ਤੇ ਚਰਚਾ ਹੋਈ ਇਸਦੇ ਨਾਲ ਪਿੰਡ ਚ ਥਾਂ-ਥਾਂ ਤੇ ਕੂੜੇ ਦੇ ਢੇਰ ਦੇਖੇ ਜਾ ਸਕਦੇ ਨੇ, ਜਿਸ ਨਾਲ ਪਿੱਛਲੇ ਲੰਬੇ ਸਮੇ ਤੋਂ ਪਿੰਡ ਦਾ ਅਕਸ ਬਹੁਤ ਖਰਾਬ ਹੋਇਆ ਜਿਸਤੇ ਨਵੀ ਬਣੀ ਪੰਚਾਇਤ ਨੇ ਵਿਚਾਰ ਚਰਚਾ ਕੀਤੀ ਅਤੇ ਇਸ ਵਾਸਤੇ ਪਿੰਡ ਚ ਕੂੜੇ ਦੇ ਡੰਪ ਬਣਾਉਣ ਦੀ ਸਰਪੰਚ ਤਰਲੋਚਨ ਕੁਮਾਰ ਵਲੋਂ ਗੱਲ ਕਹੀ ਗਈ।
ਪਿੰਡ ਦੋਲੀਕੇ ਦੀ ਨਵੀ ਬਣੀ ਪੰਚਾਇਤ ਨਸ਼ਾ ਤਸਕਰਾਂ ਤੇ ਕਾਫੀ ਸਖ਼ਤ ਨਜ਼ਰ ਆਈ ਤੇ ਪਿੰਡ ਚ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਤੇ ਇਕਜੁਟ ਨਜ਼ਰ ਆਈ।
ਇਸ ਮੌਕੇ ਤੇ ਹਾਜ਼ਰ ਸਨ ਸਰਪੰਚ ਤਰਲੋਚਨ ਕੁਮਾਰ, ਮੈਂਬਰ ਪੰਚਾਇਤ: ਗੀਤਾ ਰਾਣੀ, ਜਸਨੀਤ ਕੌਰ ਬਬੂਲ, ਬਲਜੀਤ ਸਿੰਘ, ਸੁਰਜੀਤ ਸਿੰਘ, ਚਰਨਜੀਤ ਕੌਰ, ਸੁਭਾਸ਼ ਚੰਦਰ
ਵੀਡੀਓ
ਰਿਪੋਰਟ: ਦੇਸ ਰਾਜ
ਮੋਬਾਈਲ: 90566-50051