ਕਿਸਾਨਾਂ ਵਲੋਂ ਭੋਗਪੁਰ-ਜਲੰਧਰ ਦਾ ਰੇਲ ਰੋਕੋ ਅੰਦੋਲਨ


18-ਦਸੰਬਰ-2024 ਅੱਜ ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੀ ਰੇਲ ਰੋਕੋ ਕਾਲ ਤੇ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਕਿਸ਼ਨਗੜ (ਪੰਜਾਬ) ਵਲੋਂ ਭੋਗਪੁਰ ਰੇਲਵੇ ਸਟੇਸ਼ਨ ਤੇ ਤੇ ਮੋਰਚਾ ਲਾਇਆ ਗਿਆ ਇਸ ਮੋਰਚੇ ਤੇ ਵੱਡੀ ਗਿਣਤੀ ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਬੁਲਾਰਿਆਂ ਵਲੋਂ ਆਉਣ ਸਮੇ ਚ ਸੰਘਰਸ਼ ਤਿੱਖਾ ਕਰਨ ਦੀ ਗੱਲ ਕਹੀ ਗਈ। ਇਹ ਕਿਸਾਨ ਮੋਰਚਾ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲਗਾਇਆ ਗਿਆ। 


ਦੋਆਬਾ ਕਿਸਾਨ ਵੈਲਫੇਅਰ ਕਮੇਟੀ ਕਿਸ਼ਨਗੜ ਜਲੰਧਰ (ਪੰਜਾਬ) ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਸੰਯੁਕਤ ਕਿਸਾਨ ਮੋਰਚੇ ਦੀ ਰੇਲ ਰੋਕੋ ਕਾਲ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਇਸ ਅੰਦੋਲਨ ਨੂੰ ਪੂਰਾ ਕਰਾਂਗੇ ਤੇ ਅੱਗੇ ਹੋਣ ਵਾਲੇ ਸੰਘਰਸ਼ਾਂ ਤੇ ਵੀ ਇਵੇਂ ਹੀ ਡੱਟ ਕੇ ਪਹਿਰਾ ਦਿਆਂਗੇ 


ਵੀਡੀਓ 

Post a Comment

Previous Post Next Post