18-ਦਸੰਬਰ-2024 ਨੂੰ ਨਵੀ ਬਣੀ ਪੰਚਾਇਤ ਵਲੋਂ ਪਿੰਡ ਦੋਲੀਕੇ ਸੁੰਦਰਪੁਰ ਚ ਆਮ ਇਜਲਾਸ ਰੱਖਿਆ ਗਿਆ। ਇਹ ਆਮ ਇਜਲਾਸ ਪਿੰਡ ਦੋਲੀਕੇ ਸੁੰਦਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਸਵੇਰੇ 11 ਵਜੇ ਸ਼ੁਰੂ ਹੋਇਆ। ਇਸ ਮੀਟਿੰਗ ਚ ਪੰਚਾਇਤ ਸੈਕਟਰੀ ਵਿਜੇ ਸਿੰਘ, ਜੇ. ਈ ਆਰੀਅਨ, ਬਲਜੀਤ ਕੌਰ (ਮਨਰੇਗਾ ਡਿਪਾਰਟਮੈਂਟ) ਤੋਂ ਹਾਜ਼ਰ ਸਨ। ਪਿੰਡ ਦੇ ਲੋਕ ਇਸ ਆਮ ਇਜਲਾਸ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਇਸ ਆਮ ਇਜਲਾਸ ਚ ਪਿੰਡ ਦੇ ਹੋਣ ਵਾਲੇ ਕਾਰਜ ਜਿਵੇ ਗਲੀਆਂ, ਨਾਲੀਆਂ, ਕੂੜੇ ਦੇ ਢੇਰ, ਪਿੰਡ ਦੇ ਛੱਪੜਾਂ ਦੇ ਨਵੀਨੀਕਰਣ ਬਾਰੇ ਵਿਚਾਰ ਚਰਚਾ ਹੋਈ ਅਤੇ ਪਿੰਡ ਦੇ ਲੋਕਾਂ ਨੂੰ ਹਰ ਤਰਾਂ ਦੀ ਆਉਣ ਵਾਲੀ ਸਮੱਸਿਆ ਬਾਰੇ ਪੁੱਛਿਆ ਗਿਆ।
ਪਿੰਡ ਦੇ ਲੋਕ ਇਸ ਆਮ ਇਜਲਾਸ ਤੋਂ ਬਹੁਤ ਖੁਸ਼ ਨਜ਼ਰ ਆਏ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕੇ ਸਾਡੇ ਪਿੰਡ ਵਿੱਚ ਪਹਿਲੀ ਵਾਰ ਇਸ ਤਰਾਂ ਦਾ ਆਮ ਇਜਲਾਸ ਹੋਇਆ ਹੈ ਜੋ ਪਿੰਡ ਦੇ ਸਪੀਕਰ ਤੇ ਅਨਾਉਂਸਮੈਂਟ ਕਰਕੇ ਪਿੰਡ ਦੇ ਲੋਕਾਂ ਨੂੰ ਆਮ ਇਜਲਾਸ ਵਿੱਚ ਸੱਦ ਕੇ ਆਪਣੀਆਂ ਸਮੱਸਿਆਵਾ ਦੱਸਣ ਦਾ ਮੌਕਾ ਦਿੱਤਾ, ਇਸ ਤਰਾਂ ਦਾ ਖੁੱਲਾ ਤੇ ਨਿਰਪੱਖ ਆਮ ਇਜਲਾਸ ਕਰਾਉਣ ਲਈ ਪਿੰਡ ਦੇ ਲੋਕਾਂ ਨੇ ਨਵੀ ਬਣੀ ਪੰਚਾਇਤ ਦਾ ਧੰਨਵਾਦ ਕੀਤਾ।
ਸਰਪੰਚ ਤਰਲੋਚਨ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਇਹ ਆਮ ਇਜਲਾਸ ਪਿੰਡ ਦੇ ਆਮ ਲੋਕਾਂ ਲਈ ਰੱਖਿਆ ਗਿਆ ਸੀ ਜਿਸ ਵਿਚ ਪਿੰਡ ਦੇ ਲੋਕਾਂ ਦੀਆ ਮੁਸ਼ਕਲਾਂ ਸੁਣੀਆਂ ਗਈਆਂ, ਜਿਸ ਨਾਲ ਪੂਰੀ ਪੰਚਾਇਤ ਨੂੰ ਇਹ ਪਤਾ ਲੱਗ ਸਕਿਆ ਕੇ ਪਿੰਡ ਦੇ ਲੋਕਾਂ ਨੂੰ ਕੀ-ਕੀ ਸਮੱਸਿਆਵਾਂ ਆ ਰਹੀਆਂ ਨੇ। ਸਰਪੰਚ ਤਰਲੋਚਨ ਕੁਮਾਰ ਨੇ ਦੱਸਿਆ ਕੇ ਸਾਡੇ ਪਿੰਡ ਦੋਲੀਕੇ ਸੁੰਦਰਪੁਰ ਦੇ ਬਹੁਤ ਸਾਰੇ ਕੰਮ ਕਰਨੇ ਅਜੇ ਬਾਕੀ ਨੇ ਜੋ ਬਹੁਤ ਲੰਬੇ ਸਮੇ ਨਹੀ ਹੋਏ, ਇਸ ਲਈ ਸਾਡੀ ਨਵੀ ਬਣੀ ਪੰਚਾਇਤ ਤੇ ਪਿੰਡ ਨੂੰ ਵਿਕਸਿਤ ਪਿੰਡਾਂ ਵਿਚ ਸ਼ਾਮਿਲ ਕਰਨ ਲਈ ਬਹੁਤ ਕੰਮ ਕਰਨੇ ਪੈਣਗੇ। ਸਰਪੰਚ ਤਰਲੋਚਨ ਕੁਮਾਰ ਨੇ ਦੱਸਿਆ ਸਾਡੀ ਪੰਚਾਇਤ ਬਣਨ ਤੇ 2 ਮਹੀਨਿਆਂ ਦੇ ਅੰਦਰ ਹੀ ਅਸੀਂ ਪਿੰਡ ਦੇ ਡਾ. ਭੀਮ ਰਾਓ ਅੰਬੇਡਕਰ ਕਮਿਊਨਟੀ ਹਾਲ ਦੇ ਸਾਹਮਣੇ 5 ਲੱਖ ਰੁਪਏ ਦੀ ਇੰਟਰਲਾਕ ਟਾਇਲ ਲਾ ਕੇ ਪੱਕਾ ਕਰ ਚੁਕੇ ਹਾਂ ਜਿਸ ਨਾਲ ਪਿੰਡ ਦਾ ਬਹੁਤ ਸਾਰਾ ਕੱਚਾ ਥਾਂ ਸੋਹਣਾ ਬਣ ਗਿਆ ਤੇ ਪਿੰਡ ਦੇ ਲੋਕ ਇਥੇ ਵਿਆਹ ਸ਼ਾਦੀ ਜਾ ਧਾਰਮਿਕ ਸਮਾਗਮ ਵਰਗੇ ਹੋਰ ਪ੍ਰੋਗਰਾਮ ਕਰ ਸਕਣਗੇ। ਇਸ ਆਮ ਇਜਲਾਸ ਚ ਸਰਪੰਚ ਤਰਲੋਚਨ ਕੁਮਾਰ, ਮੈਂਬਰ ਪੰਚਾਇਤ: ਗੀਤਾ ਰਾਣੀ, ਜਸਨੀਤ ਕੌਰ ਬਬੂਲ, ਬਲਜੀਤ ਸਿੰਘ, ਸੁਰਜੀਤ ਸਿੰਘ, ਚਰਨਜੀਤ ਕੌਰ, ਸੁਭਾਸ਼ ਚੰਦਰ ਹਾਜ਼ਰ ਸਨ।
Report: Des Raj (Editor-in Chief)
Contact: 90566-50051