ਵੱਡੀ ਰਾਹਤ! ਸਵੇਰ 7 ਤੋਂ 11 ਵਜੇ ਤੱਕ ਜਾ ਸਕਦੇ ਨੇ ਲੋਕ ਘਰ ਤੋਂ ਬਾਹਰ!



ਜਲੰਧਰ 29 ਅਪ੍ਰੈਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਕਡਾਊਨ 17 ਮਈ 2020 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ, ਉਥੇ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਵੇਰੇ 7 ਵਜੇ ਤੋੰ ਸਵੇਰੇ 11 ਵਜੇ ਤਾਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਇਸ ਸਮੇ ਦੌਰਾਨ ਦੁਕਾਨਾਂ ਖੁਲੀਆਂ ਰਹਿਣਗੀਆਂ ਅਤੇ ਲੋਕਾਂ ਨੂੰ ਇਸ ਸਮੇ ਦੌਰਾਨ ਘਰ ਤੋਂ ਬਾਹਰ ਜਾਣ ਅਤੇ ਦੁਕਾਨਾਂ ਤੋਂ ਖਰੀਦ ਕਰਨ ਦੀ ਖੁੱਲ ਹੋਵੇਗੀ। ਇਸ ਉਪਰੰਤ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ(ਜਲੰਧਰ) ਨੇ ਦੱਸਿਆ ਕਿ ਜਲੰਧਰ ਦੇ ਕੁਜ ਏਰੀਏ ਤੇ ਚਾਰ ਪਿੰਡ ਜਿਥੇ ਕੋਰੋਨਾ ਪਾਜ਼ੇਟਿਵ ਕੇਸ ਵੱਧ ਨੇ ਉਨਾਂ ਖੇਤਰਾਂ ਨੂੰ ਰਾਹਤ ਨਹੀ ਮਿਲੇਗੀ ਅਤੇ ਬਾਕੀ ਕਿਸ-ਕਿਸ ਏਰੀਆ ਚ ਕਿਹੜੀਆਂ-ਕਿਹੜੀਆਂ ਦੁਕਾਨਾਂ ਖੁਲਣਗੀਆਂ ਇਸ ਦਾ ਐਲਾਨ 30 ਅਪ੍ਰੈਲ 2020 ਨੂੰ ਕੀਤਾ ਜਾਵੇਗਾ, ਅਤੇ ਇਹ ਐਲਾਨ 1 ਮਈ 2020 ਤੋਂ ਲਾਗੂ ਹੋਣਗੇ।

Des Raj - 90566-50051

Post a Comment

Previous Post Next Post