02-ਮਈ-2020 ਆਦਮਪੁਰ ਥਾਣਾ ਦੇ ਅਧੀਨ ਪੈਂਦੇ ਪਿੰਡ ਧੀਰੋਵਾਲ ਚ ਗੁਜਰਾਂ ਦੀ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ, ਅੱਗ ਲੱਗਣ ਦਾ ਕਾਰਨ ਬਿਜਲੀ ਦੀਆ ਢਿੱਲੀਆਂ ਤਾਰਾਂ ਅਤੇ ਤਾਰਾਂ ਦੀ ਘੱਟ ਉਚਾਈ ਦੱਸਿਆ ਗਿਆ।
ਅੱਗ ਏਨੀ ਭਿਆਨਕ ਸੀ ਕੇ ਪਰਾਲੀ ਦੇ ਆਸ-ਪਾਸ ਲੱਗਦੇ ਸਫੈਦਿਆਂ ਦੇ ਦਰਖ਼ਤ ਵੀ ਝੁਲਸ ਗਏ| ਇਸ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਨੂੰ ਤਿੰਨ ਘੰਟੇ ਜਦੋ ਜਹਿਦ ਕਰਨੀ ਪਈ।
ਬਸ਼ੀਰ ਅਹਿਮਦ ਸਪੁੱਤਰ ਹਾਸ਼ਮ ਅਲੀ ਨੇ ਦੱਸਿਆ ਕੇ ਅਸੀਂ ਪੰਜ ਭਰਾਵਾਂ ਨੇ ਰਲਕੇ ਤਕਰੀਬਨ 150 ਪਸ਼ੂਆਂ ਦਾ ਇੱਕ ਸਾਲ ਦਾ ਚਾਰਾ ਇਕੱਠਾ ਕੀਤਾ ਸੀ, ਜਿਸਦੀ ਕੀਮਤ 2 ਤੋਂ 3 ਲੱਖ ਸੀ, ਬਿਜਲੀ ਬੋਰਡ ਦੀ ਲਾਹਪ੍ਰਵਾਈ ਕਾਰਨ ਉਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ।
ਬਸ਼ੀਰ ਅਹਿਮਦ ਤੇ ਉਸਦੇ ਭਰਾਵਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੇ ਉਨਾਂ ਦੇ ਹੋਣ ਵਾਲੇ ਨੁਕਸਾਨ ਦਾ ਬਿਜਲੀ ਬੋਰਡ ਮੁਆਵਜਾ ਦਵੇ ਤਾਂ ਜੋ ਪਸ਼ੂਆਂ ਦੇ ਚਾਰੇ ਦਾ ਮੁੜ ਪ੍ਰਬੰਧ ਕਰ ਸਕਣ।
ਇਸ ਮੌਕੇ ਤੇ ਸਬ ਇੰਸਪੈਕਟਰ ਬਲਜਿੰਦਰ ਸਿੰਘ (ਆਦਮਪੁਰ) ਨੇ ਅੱਗ ਤੇ ਕਾਬੂ ਪਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹੋਏ ਫਾਇਰ ਬ੍ਰਿਗੇਡ ਦੀਆ ਗੱਡੀਆਂ ਨੂੰ ਅੱਗ ਬੁਝਾਉਣ ਲਈ ਆਪਣੇ ਤਰੀਕੇ ਨਾਲ ਸੁਝਾਹ ਦਿੱਤੇ ਜਿਸ ਨਾਲ ਅੱਗ ਤੇ ਕਾਬੂ ਪਾਇਆ ਗਿਆ।
ਇਸ ਸਬੰਧ ਚ ਜਦੋ ਬਿਜਲੀ ਬੋਰਡ ਅਧਿਕਾਰੀ ਐਸ.ਡੀ.ਓ ਜੋਗਿੰਦਰ ਸਿੰਘ (ਅਲਾਵਲਪੁਰ) ਤੋਂ ਇਸ ਘਟਨਾ ਦੇ ਸਬੰਧ ਚ ਪੁੱਛਿਆ ਗਿਆ ਤਾਂ ਉਨਾਂ ਕਿਹਾ ਕੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਹੈ ਤੇਜ ਹਵਾ ਚੱਲਣ ਕਾਰਨ ਤਾਰ ਟੁੱਟ ਗਈ ਹੋ ਸਕਦਾ ਚੰਗਿਆੜਾ ਖੇਤ ਚ ਪਏ ਨਾੜ ਦੇ ਡਿੱਗ ਗਿਆ ਹੋਵੇ,
ਜਿਸ ਨਾਲ ਅੱਗ ਲੱਗੀ, ਬਾਕੀ ਪੀੜਤਾ ਨੂੰ ਮੁਆਵਜਾ ਦੇਣਾ ਬਣਦਾ ਹੈ, ਇਸ ਨੂੰ ਮਾਲ ਮਹਿਕਮਾ ਦੇਖੇਗਾ ਕੇ ਇਨ੍ਹਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ , ਉਸ ਹਿਸਾਬ ਨਾਲ ਇਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇਗਾ।
Des Raj - 90566-50051