ਪਿੰਡ ਦੋਲੀਕੇ ਵਾਸੀਆਂ ਵਲੋਂ ਛੱਪੜ ਸਫਾਈ ਦੀ ਮੰਗ!



27 ਮਈ 2020 (ਆਦਮਪੁਰ) ਇੱਥੋਂ ਦੇ ਨਜ਼ਦੀਕੀ ਪਿੰਡ ਦੋਲੀਕੇ ਸੁੰਦਰਪੁਰ ਦੇ ਮੋਹਤਵਾਰ ਵਿਅਕਤੀ ਤਰਲੋਚਨ ਕੁਮਾਰ ਪੰਚ, ਬਲਵਿੰਦਰ ਕੁਮਾਰ ਦਾਣੀ, ਕੁਲਵਿੰਦਰ ਕਿੰਦਾ, ਅਵਤਾਰ ਸਿੰਘ ਬਾਬਾ ,ਧੰਨਪਤ ਰਾਏ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਪਿੰਡ ਦੇ ਪਾਣੀ ਦੇ ਨਿਕਾਸ ਲਈ ਜਿਹੜਾ ਛੱਪੜ ਹੈ ਉਸ ਦੀ ਅਜੇ ਤੱਕ ਸਫ਼ਾਈ ਕੀਤੇ ਜਾਣ ਦਾ ਕੋਈ ਵੀ ਢੁੱਕਵਾਂ ਅਤੇ ਉੱਚਿਤ ਪ੍ਰਬੰਧ ਨਹੀਂ ਕੀਤਾ ਗਿਆ ਸੰਘਣੀ ਆਬਾਦੀ ਦੇ ਬਿਲਕੁਲ ਨੇੜੇ ਇਸ ਛੱਪੜ ਵਿਚ ਘਾਹ ਬੂਟੀ ਬਦਬੂ ਮਾਰਦੀ ਗਾਰ ਨੇ ਲੋਕਾਂ ਨੂੰ ਭਾਰੀ ਮੁਸੀਬਤ ਵਿੱਚ ਪਾਇਆ ਹੋਇਆ ਹੈ।


ਇਹ ਛੱਪੜ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਿਲਕੁਲ ਨਜ਼ਦੀਕ ਅਤੇ ਆਬਾਦੀ ਦੇ ਬਿਲਕੁਲ ਨਾਲ ਹੀ ਲੱਗਦਾ ਹੈ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਨ ਲਈ ਚਲਾਈ ਗਈ ਮੁਹਿੰਮ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬੀਤੀ ਕੱਲ੍ਹ ਵਿਭਾਗ ਦੇ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਇਸ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਹੈ ਤਾਂ ਕਿ ਇਹ ਕਾਰਜ ਹਰ ਹਾਲਤ ਦਸ ਜੂਨ ਤੱਕ ਮੁਕੰਮਲ ਕੀਤਾ ਜਾ ਸਕੇ ਉਨ੍ਹਾਂ ਇਹ ਵੀ ਕਿਹਾ ਹੈ ਕਿ ਗਾਰ ਕੱਢਣ ਦੇ ਕੰਮ ਵਿੱਚ ਪਿੰਡ ਦੇ ਨਰੇਗਾ ਕਰਮਚਾਰੀਆਂ ਤੋਂ ਹੀ ਕੰਮ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਕੰਮ ਮਿਲ ਸਕੇ  ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਗਿਆਰਾਂ ਮਈ ਨੂੰ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਸਾਡੇ ਪਿੰਡ ਵਿੱਚ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਨਾ ਬੀ.ਡੀ.ਪੀ.ਓ ਆਦਮਪੁਰ ਨਾ ਕੋਈ ਸੈਕਟਰੀ ਹੀ ਪਿੰਡ ਵਿੱਚ ਭੇਜਿਆ।


ਪਿੰਡ ਵਾਸੀਆਂ ਦੀ ਪੰਜਾਬ ਸਰਕਾਰ ਤੋਂ  ਮੰਗ ਹੈ ਕਿ ਬਰਸਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਪਿੰਡ ਦੇ ਛੱਪੜ ਦੀ ਸਫ਼ਾਈ 10 ਜੂਨ ਤੱਕ ਕਰਵਾਈ ਜਾਵੇ। ਇਸ ਮੌਕੇ ਤੇ ਤਰਲੋਚਨ ਕੁਮਾਰ ਪੰਚ, ਧੰਨ ਪਤ ਰਾਏ ਸਾਬਕਾ ਬਲਾਕ ਸੰਮਤੀ ਮੈਂਬਰ, ਬਲਵਿੰਦਰ ਕੁਮਾਰ ਦਾਣੀ, ਅਵਤਾਰ ਸਿੰਘ ਬਾਬਾ ,ਸੰਦੀਪ ਸਿੰਘ ਧਾਮੀ , ਤਿਲਕ ਰਾਜ ਵਿੱਕੀ ਆਦਿ ਹਾਜ਼ਰ ਸਨ। ਇਸ ਸਬੰਧੀ ਜਦੋਂ ਬੀ.ਡੀ.ਪੀ.ਓ ਆਦਮਪੁਰ ਨਾਲ ਗੱਲਬਾਤ ਲਈ ਫੋਨ ਕੀਤਾ ਤਾਂ ਉਨ੍ਹਾਂ ਨੂੰ ਵਾਰ-ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ,ਜਦੋਂ ਪਿੰਡ ਦੇ ਸਰਪੰਚ ਬੀਬੀ ਰਣਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਪਤੀ ਮਨੋਜ ਕੁਮਾਰ (ਮੈਂਬਰ ਪੰਚਾਇਤ) ਨੇ ਕਿਹਾ ਕਿ ਛੱਪੜ ਦੀ ਡੀ ਵਾਟਰਿੰਗ ਕਰਨ ਲਈ ਇੰਜਣ ਬਗੈਰਾ ਲੱਭਦੇ ਪਏ ਆ ਜੋ ਨਹੀ ਮਿਲ ਰਿਹਾ ਜਦੋ ਇੰਜਣ ਮਿਲ ਗਿਆ ਫਿਰ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾਊਗਾ।

Des Raj 90566-50051

Post a Comment

Previous Post Next Post