03 ਜੂਨ 2020 ਆਦਮਪੁਰ ਦੇ ਅਧੀਨ ਪੈਂਦੇ ਪਿੰਡ ਦੋਲੀਕੇ ਸੁੰਦਰਪੁਰ ਵਲੋਂ ਬੀ.ਡੀ.ਪੀ.ਓ ਆਦਮਪੁਰ ਅਫਸਰ ਕੁਲਦੀਪ ਕੌਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੋਲੀਕੇ ਦੇ ਛੱਪੜ ਦੀ ਸਫਾਈ ਸਹੀ ਤੇ ਉੱਤਮ ਤਰੀਕੇ ਨਾਲ ਕਰਨ ਲਈ ਮੰਗ ਪੱਤਰ ਦਿੱਤਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤਰਲੋਚਨ ਕੁਮਾਰ ਮੈਂਬਰ ਪੰਚਾਇਤ ਨੇ ਦੱਸਿਆ ਕੇ ਇਹ ਛੱਪੜ ਪਿੰਡ ਦੀ ਸੰਗਣੀ ਆਬਾਦੀ ਵਿਚ ਹੈ ਅਤੇ ਆਉਣ ਵਾਲਾ ਸਮਾਂ ਬਰਸਾਤਾਂ ਦਾ ਮੌਸਮ ਹੈ ਜਿਸ ਕਰਕੇ ਇਸ ਛੱਪੜ ਦੀ ਸਫਾਈ ਬਹੁਤ ਜਰੂਰੀ ਹੈ ਤਾਂ ਜੋ ਇਸ ਛੱਪੜ ਦੇ ਆਸ ਪਾਸ ਵਸਦੇ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਜਿਕਰਯੋਗ ਹੈ ਕਿ ਸਰਕਾਰ ਦੀਆ ਹਦਾਇਤਾਂ ਹਨ ਕਿ ਪਿੰਡਾਂ ਦੇ ਛੱਪੜਾਂ ਦੀ ਸਫਾਈ 10 ਜੂਨ ਤੱਕ ਮੁਕੰਮਲ ਕਰ ਲਈ ਜਾਵੇ ਬਾਵਜੂਦ ਇਸਦੇ ਪਿੰਡ ਦੋਲੀਕੇ ਸੁੰਦਰਪੁਰ ਦੇ ਇਸ ਛੱਪੜ ਦੀ ਸਫਾਈ ਦਾ ਕੰਮ ਖਾਨਾਂ ਪੂਰਤੀ ਵਜੋਂ ਕੀਤਾ ਜਾ ਰਿਹਾ ਸੀ ਪਰ ਪਿੰਡ ਵਾਸੀ ਇਸ ਸਫਾਈ ਤੋਂ ਸੰਤੁਸ਼ਟ ਨਹੀ ਸਨ। ਜਦੋ ਇਸ ਮਾਮਲੇ ਸਬੰਧੀ ਸੈਕਟਰੀ ਭੁਪਿੰਦਰ ਕੁਮਾਰ ਨੂੰ ਕਾਲ ਕੀਤੀ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕੇ ਛੱਪੜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਅਤੇ 6 ਨਰੇਗਾ ਮਜਦੂਰ ਕੰਮ ਕਰ ਰਹੇ ਨੇ ਜਦੋ ਇਸ ਬਾਰੇ ਪਿੰਡ ਵਾਸੀਆਂ ਨੂੰ ਪੁੱਛਿਆ ਗਿਆ ਤਾਂ ਪਿੰਡ ਵਾਸੀਆਂ ਨੇ ਕਿਹਾ ਕੇ ਸਿਰਫ 2 ਮਜਦੂਰ ਕੰਮ ਕਰ ਰਹੇ ਨੇ ਜੋ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਪਿੰਡ ਵਾਸੀਆਂ ਵਲੋਂ ਦਿੱਤੇ ਗਏ ਮੰਗ ਪੱਤਰ ਤੇ ਪ੍ਰਸ਼ਾਸਨ ਧਿਆਨ ਦਵੇਗਾ ਜਾ ਇਸ ਛੱਪੜ ਦੀ ਸਫਾਈ ਸਿਰਫ ਕਾਗਜਾਂ ਵਿਚ ਹੀ ਦਰਜ ਹੋਵੇਗੀ।
ਮੰਗ ਪੱਤਰ ਦੇਣ ਸਮੇ ਹਾਜ਼ਰ ਸਨ: ਤਰਲੋਚਨ ਕੁਮਾਰ ਮੈਂਬਰ ਪੰਚਾਇਤ, ਅਵਤਾਰ ਸਿੰਘ(ਤਾਰ ਬਾਬਾ), ਬਲਵਿੰਦਰ ਕੁਮਾਰ ਦਾਣੀ, ਧਨਪਤ ਰਾਏ ਐਕਸ ਬਲਾਕ ਸੰਮਤੀ ਮੈਂਬਰ, ਕੁਲਵੰਤ ਸਿੰਘ ਸਰਪੰਚ ਦੁਹੜੇ, ਸੁਖਵੀਰ ਕੁਮਾਰ ਲੰਬੜਦਾਰ ਅਲਵਾਲਪੁਰ, ਧਰਮਪਾਲ ਲੈਸੜੀਵਾਲ।
Report by: Des Raj 90566-50051
