(9 ਅਪ੍ਰੈਲ 2020) ਕੋਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ਲਈ ਜਿਥੇ ਇੱਕ ਪਾਸੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਚ ਸਾਰਾ ਪ੍ਰਸ਼ਾਸਨ ਦਿਨ ਰਾਤ ਕੰਮ ਕਰ ਰਿਹਾ ਹੈ ਉਥੇ ਹੀ ਪ੍ਰਸ਼ਾਸਨ ਵਲੋਂ ਕੋਰੋਨਾ ਬਿਮਾਰੀ ਨਾਲ ਨਜਿੱਠਣ ਲਈ ਪਿੰਡ-ਪਿੰਡ ਸਵੇਰ 7 ਵਜੇ ਤੋਂ ਰਾਤ 9 ਵਜੇ ਤੱਕ ਠੀਕਰੀ ਪਹਿਰਾ ਲਾਉਣ ਦੇ ਆਦੇਸ਼ ਦਿੱਤੇ ਗਏ ਹਨ|
ਉਥੇ ਹੀ ਅਲਾਵਲਪੁਰ ਚੋਂਕੀ ਦੇ ਅਧੀਨ ਪੈਂਦੇ ਪਿੰਡ ਦੂਹੜੇ ਚ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਨੂੰ ਅਣਗੋਲਿਆਂ ਕਰਦੇ ਹੋਏ ਠੀਕਰੀ ਪਹਿਰਾ ਨਹੀ ਲਗਾਇਆ ਜਾ ਰਿਹਾ | ਇਸ ਸਬੰਧ ਚ ਜਦੋ ਸਾਡੇ ਮੀਡਿਆ ਕਰਮੀਆਂ ਨੇ ਪਿੰਡ ਦੇ ਚਾਰੇ ਪਾਸੇ ਘੁੰਮ ਕੇ ਦੇਖਿਆ ਤਾਂ ਕਿਸੇ ਵੀ ਗੇਟ ਤੇ ਠੀਕਰੀ ਪਹਿਰਾ ਲਾਉਣ ਵਾਲਾ ਕੋਈ ਵੀ ਵਿਅਕਤੀ ਦਿਖਾਈ ਨਹੀ ਦਿੱਤਾ | ਪਿੰਡ ਦੇ 9 ਗੇਟਾਂ ਤੇ ਬਾਂਸ ਤਾਂ ਬੰਨੇ ਹੋਏ ਸੀ ਪਰ ਬਾਂਸ ਬੰਨਣ ਦੇ ਬਾਵਜੂਦ ਵੀ ਇਨ੍ਹਾਂ ਦੇ ਥੱਲਿਓਂ ਜਾ ਸਾਈਡਾਂ ਤੋਂ ਨਿਕਲਿਆ ਜਾ ਸਕਦਾ ਸੀ | ਇਸ ਸਬੰਧ ਚ ਜਦੋ ਸਾਡੇ ਮੀਡਿਆ ਕਰਮੀਆਂ ਨੇ ਕੁਲਵੰਤ ਸਿੰਘ ਸਰਪੰਚ ਦੂਹੜੇ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਸਪਰਪੰਚ ਕੁਲਵੰਤ ਸਿੰਘ ਨੇ ਫੋਨ ਕਾਲ ਨਹੀ ਚੁੱਕੀ|
ਜਦੋ ਇਸ ਸਬੰਧ ਚ ਅਲਾਵਲਪੁਰ ਚੋਂਕੀ ਇੰਚਾਰਜ ਏ.ਐਸ.ਆਈ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੇ ਕੱਲ ਪਿੰਡ ਦੂਹੜੇ ਚ ਠੀਕਰੀ ਪਹਿਰਾ ਲੱਗਾ ਹੋਇਆ ਸੀ ਹੋ ਸਕਦਾ ਅੱਜ ਠੀਕਰੀ ਪਹਿਰਾ ਦੇਣ ਵਾਲੇ ਵਿਅਕਤੀ ਰੋਟੀ ਖਾਣ ਘਰ ਗਏ ਹੋਣ ਫਿਰ ਵੀ ਅਸੀਂ ਪਿੰਡ ਦੂਹੜੇ ਚ ਆਪ ਜਾ ਕੇ ਚੈਕ ਕਰਾਂਗੇ ਜੇ ਪਹਿਰਾ ਨਾ ਲੱਗਾ ਹੋਇਆ ਤਾਂ ਪਿੰਡ ਦੂਹੜੇ ਦੇ ਸਰਪੰਚ ਨਾਲ ਗੱਲਬਾਤ ਕਰਕੇ ਪਹਿਰਾ ਲਗਾਇਆ ਜਾਵੇਗਾ |